ਆਸਟਰੇਲੀਆ ਨੇ ਅਪਰਾਧਾਂ ''ਤੇ ਠੱਲ੍ਹ ਪਾਉਣ ਲਈ ਸ਼ੁਰੂ ਕੀਤਾ ਇਹ ਪ੍ਰੋਗਰਾਮ

06/16/2017 1:41:09 PM


ਕੈਨਬਰਾ— ਆਸਟਰੇਲੀਆ ਸਰਕਾਰ ਨੇ ਵਧਦੇ ਅਪਰਾਧਾਂ ਦੀ ਚਿੰਤਾ ਦਰਮਿਆਨ ਗੈਰ-ਕਾਨੂੰਨੀ ਹਥਿਆਰ ਰੱਖਣ ਵਾਲੇ ਲੋਕਾਂ ਨੂੰ ਅਗਲੇ ਮਹੀਨੇ ਭਾਵ ਇਕ ਜੂਨ ਤੋਂ ਹਥਿਆਰਾਂ ਨੂੰ ਵਾਪਸ ਕਰਨ ਲਈ ਕਿਹਾ ਹੈ ਅਤੇ ਇਸ ਲਈ ਉਨ੍ਹਾਂ 'ਤੇ ਕੋਈ ਜ਼ੁਰਮਾਨਾ ਵੀ ਨਹੀਂ ਲਾਇਆ ਜਾਵੇਗਾ। ਇੱਥੇ ਦੱਸ ਦੇਈਏ ਕਿ ਸਾਲ 1996 ਤੋਂ ਬਾਅਦ ਹਥਿਆਰ ਸੌਂਪਣ ਨੂੰ ਲੈ ਕੇ ਇਹ ਪਹਿਲਾ ਰਾਸ਼ਟਰ ਵਿਆਪੀ ਮੁਆਫੀ ਪ੍ਰੋਗਰਾਮ ਹੈ, ਜੋ 3 ਮਹੀਨੇ ਤੱਕ ਚੱਲੇਗਾ। 
ਸਾਲ 1996 'ਚ ਇਕ ਇਕੱਲੇ ਬੰਦੂਕਧਾਰੀ ਨੇ 35 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਇਸ ਤੋਂ ਬਾਅਦ ਬੰਦੂਕਾਂ ਨੂੰ ਕੰਟਰੋਲ ਕਰਨ ਦੀਆਂ ਮੰਗਾਂ ਉਠਣ ਲੱਗੀਆਂ ਸਨ। ਨਿਆਂ ਮੰਤਰੀ ਮਾਈਕਲ ਕੀਨਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੰਦੂਕਾਂ ਦੀ ਗਿਣਤੀ ਘੱਟ ਕਰਨ ਲਈ ਇਸ ਨਵੀਂ ਮੁਆਫੀ ਦੀ ਲੋੜ ਹੈ ਅਤੇ ਇਸ ਦੇ ਪਿੱਛੇ ਇਸਲਾਮਿਕ ਅੱਤਵਾਦ ਸਮੇਤ ਨਵੇਂ ਸੁਰੱਖਿਆ ਖਤਰਿਆਂ ਦੀ ਵਜ੍ਹਾ ਹੈ।