ਆਸਟ੍ਰੇਲੀਆ : ਜਲਵਾਯੂ ਤਬਦੀਲੀ ਦੇ ਮੁੱਦੇ 'ਤੇ ਵਿਦਿਆਰਥੀਆਂ ਨੇ ਘੇਰੀ ਸੰਸਦ

12/06/2018 12:28:57 PM

ਕੈਨਬਰਾ (ਬਿਊਰੋ)— ਆਸਟ੍ਰੇਲੀਆ ਦੇ ਸੰਸਦ ਭਵਨ ਕੰਪਲੈਕਸ ਵਿਚ ਬੁੱਧਵਾਰ ਨੂੰ ਵਿਦਿਆਰਥੀਆਂ ਤੇ ਕਾਰਕੁੰਨਾਂ ਨੇ ਸਰਕਾਰ ਨੂੰ ਜਲਵਾਯੂ ਤਬਦੀਲੀ ਦੇ ਮੁੱਦੇ 'ਤੇ ਘੇਰਿਆ। ਉਨ੍ਹਾਂ ਨੇ ਜਲਵਾਯੂ ਤਬਦੀਲੀ 'ਤੇ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਸੈਂਕੜੇ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਸਰਕਾਰ ਤੋਂ ਪ੍ਰਸਤਾਵਿਤ ਥਰਮਲ ਕੋਲਾ ਖਨਨ ਉਦਯੋਗ ਦੀ ਯੋਜਨਾ 'ਤੇ ਰੋਕ ਲਗਾਉਣ ਦੀ ਅਪੀਲ ਕਰਦਿਆਂ ਧਰਨਾ ਪ੍ਰਦਰਸ਼ਨ ਕੀਤਾ। ਬੀਤੇ ਸ਼ੁੱਕਰਵਾਰ ਨੂੰ ਰਾਸ਼ਟਰ ਪੱਧਰੀ ਹੜਤਾਲ ਦੇ ਬਾਅਦ ਬੁੱਧਵਾਰ ਨੂੰ ਇਹ ਰੈਲੀ ਹੋਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਦੇ ਬਾਹਰ ਆ ਕੇ ਜਲਵਾਯੂ ਤਬਦੀਲੀ 'ਤੇ ਐਮਰਜੈਂਸੀ ਕਾਰਵਾਈ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ।

ਪੀ.ਐੱਮ. ਨਾਲ ਨਹੀਂ ਮਿਲ ਪਾਏ ਪ੍ਰਦਰਸ਼ਨਕਾਰੀ
ਪੂਰੇ ਆਸਟ੍ਰੇਲੀਆ ਤੋਂ ਵਿਦਿਆਰਥੀ ਸੰਸਦ ਭਵਨ ਵਿਚ ਸਕੌਟ ਮੌਰੀਸਨ ਸਾਹਮਣੇ ਆਪਣਾ ਗੁੱਸਾ ਦਰਜ ਕਰਵਾਉਣ ਲਈ ਪਹੁੰਚੇ ਸਨ। ਉੱਧਰ ਮੌਰੀਸਨ ਨੇ ਬੀਤੇ ਹਫਤੇ ਇਸ ਮਾਮਲੇ 'ਤੇ ਸਰਕਾਰ ਦੀ ਕਥਿਤ ਅਸਫਲਤਾ ਦੇ ਵਿਰੋਧ ਵਿਚ ਆਪਣੀਆਂ ਕਲਾਸਾਂ ਤੋਂ ਬਾਹਰ ਆ ਕੇ ਪ੍ਰਦਰਸ਼ਨ ਦੀ ਯੋਜਨਾ ਦੀ ਆਲੋਚਨਾ ਕੀਤੀ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀ ਪੀ.ਐੱਮ. ਨੂੰ ਮਿਲ ਕੇ ਆਪਣੀ ਮੰਗ ਰੱਖਣਾ ਚਾਹੁੰਦੇ ਸਨ ਪਰ ਉਹ ਅਜਿਹਾ ਕਰਨ ਵਿਚ ਸਫਲ ਨਹੀਂ ਹੋਏ ਕਿਉਂਕਿ ਇਹ ਮੁਲਾਕਾਤ ਪਹਿਲਾਂ ਤੋਂ ਹੀ ਨਿਰਧਾਰਤ ਨਹੀਂ ਸੀ।

Vandana

This news is Content Editor Vandana