ਆਸਟ੍ਰੇਲੀਆਈ ਪੀ.ਐੱਮ. ਨੇ ਨਿਊਜ਼ੀਲੈਂਡ 'ਚ ਹੋਏ ਹਮਲੇ ਦੀ ਕੀਤੀ ਨਿੰਦਾ

03/15/2019 1:18:06 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕ੍ਰਾਈਸਟਚਰਚ ਮਸਜਿਦਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ,''ਅਸੀਂ ਸਿਰਫ ਸਹਿਯੋਗੀ ਨਹੀਂ, ਹਿੱਸੇਦਾਰ ਨਹੀਂ ਸਗੋਂ ਪਰਿਵਾਰ ਹਾਂ। ਨਿਊਜ਼ੀਲੈਂਡ ਸਾਡਾ ਭਰਾ ਹੈ। ਅੱਜ ਅਸੀਂ ਸੋਗ ਵਿਚ ਹਾਂ। ਅਸੀਂ ਹੈਰਾਨ ਹਾਂ। ਅਸੀਂ ਨਿਊਜ਼ੀਲੈਂਡ ਦੇ ਨਾਲ ਖੜ੍ਹੇ ਹਾਂ।'' ਹਮਲੇ ਦੇ ਬਾਅਦ ਆਸਟ੍ਰੇਲੀਆ ਨੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ ਅਤੇ ਅਧਿਕਾਰਕ ਭਵਨਾਂ 'ਤੇ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ ਹੈ।

 

ਇਸ ਦੇ ਨਾਲ ਹੀ ਆਸਟ੍ਰੇਲੀਆਈ ਪੀ.ਐੱਮ. ਨੇ ਜਾਣਕਾਰੀ ਦਿੱਤੀ ਕਿ ਗੋਲੀਬਾਰੀ ਕਰਨ ਵਾਲਾ ਬੰਦੂਕਧਾਰੀ ਇਕ ਸੱਜੇ ਪੱਖੀ ਕੱਟੜਵਾਦੀ ਹੈ, ਜਿਸ ਕੋਲ ਆਸਟ੍ਰੇਲੀਆ ਦੀ ਨਾਗਰਿਕਤਾ ਹੈ। ਮੌਰੀਸਨ ਨੇ ਕਿਹਾ ਕਿ ਕ੍ਰਾਈਸਟਚਰਚ ਵਿਚ ਇਕ ਕੱਟੜਵਾਦੀ, ਸੱਜੇ ਪੱਖੀ ਕੱਟੜਵਾਦੀ, ਹਿੰਸਕ ਅੱਤਵਾਦੀ ਨੇ ਗੋਲੀਬਾਰੀ ਕੀਤੀ। ਉਹ ਆਸਟ੍ਰੇਲੀਆਈ ਨਾਗਰਿਕ ਹੈ। ਉਨ੍ਹਾਂ ਨੇ ਹੋਰ ਜਾਣਕਾਰੀ ਨਾ ਦਿੰਦੇ ਹੋਏ ਕਿਹਾ ਕਿ ਨਿਊਜ਼ੀਲੈਂਡ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਜਾਂਚ ਕੀਤੀ ਜਾ ਰਹੀ ਹੈ।

Vandana

This news is Content Editor Vandana