ਆਸਟ੍ਰੇਲੀਆ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਤੇ ਪਰਿਵਾਰ 'ਤੇ ਲਗਾਈਆਂ ਪਾਬੰਦੀਆਂ

03/25/2022 1:06:35 PM

ਮਾਸਕੋ (ਵਾਰਤਾ)- ਆਸਟ੍ਰੇਲੀਆਈ ਸਰਕਾਰ ਨੇ ਸ਼ੁੱਕਰਵਾਰ ਨੂੰ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ 'ਤੇ ਯੂਕ੍ਰੇਨ ਵਿਚ ਰੂਸ ਦੀ ਫੌਜੀ ਕਾਰਵਾਈ ਨੂੰ ਰਣਨੀਤਕ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣ ਲਈ ਪਾਬੰਦੀਆਂ ਲਗਾ ਦਿੱਤੀਆਂ ਹਨ। ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਲਾਹੌਰ ’ਚ ਚਰਚ ਦੇ ਕ੍ਰਾਸ ’ਤੇ ਚੜ੍ਹ ਕੇ ਇਸਲਾਮ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ, ਵੀਡੀਓ ਵਾਇਰਲ

ਮੰਤਰਾਲਾ ਨੇ ਕਿਹਾ, 'ਆਸਟ੍ਰੇਲੀਆਈ ਸਰਕਾਰ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਪਾਬੰਦੀਆਂ ਲਗਾਈਆਂ ਹਨ। ਅਸੀਂ ਉਨ੍ਹਾਂ ਦੇ ਬੇਟੇ ਵਿਕਟਰ ਲੂਕਾਸ਼ੈਂਕੋ ਅਤੇ ਉਨ੍ਹਾਂ ਦੀ ਪਤਨੀ ਬੇਲਾਰੂਸ ਦੀ ਪਹਿਲੀ ਮਹਿਲਾ ਗੈਲੀਨਾ ਲੂਕਾਸ਼ੈਂਕੋ 'ਤੇ ਵੀ ਪਾਬੰਦੀ ਲਗਾ ਰਹੇ ਹਾਂ। ਵਿਕਟਰ  ਪਹਿਲਾਂ ਬੇਲਾਰੂਸ ਸਰਕਾਰ ਵਿਚ ਸੀਨੀਅਰ ਰਾਸ਼ਟਰੀ ਸੁਰੱਖਿਆ ਭੂਮਿਕਾਵਾਂ ਨਿਭਾ ਚੁੱਕੇ ਹਨ।'

ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਕੋਰੋਨਾ ਵੈਕਸੀਨ ਦੀ ਚੌਥੀ ਖ਼ੁਰਾਕ ਨੂੰ ਦਿੱਤੀ ਮਨਜ਼ੂਰੀ

ਮੰਤਰਾਲਾ ਨੇ ਕਿਹਾ ਕਿ ਸਰਕਾਰ ਨੇ ਆਰ.ਟੀ., ਰਣਨੀਤਕ ਕਲਚਰ ਫਾਊਂਡੇਸ਼ਨ, ਇਨਫੋਰਸ ਅਤੇ ਨਿਊਜ਼ਫਰੰਟ ਦੇ ਸੀਨੀਅਰ ਸੰਪਾਦਕਾਂ ਸਮੇਤ 22 "ਰੂਸੀ ਪ੍ਰਚਾਰਕਾਂ ਅਤੇ ਗ਼ਲਤ ਪ੍ਰਚਾਰ ਦੇ ਸਮਰਥਕਾਂ" 'ਤੇ ਵੀ ਪਾਬੰਦੀਆਂ  ਲਗਾਈਆਂ ਹਨ। ਮੰਤਰਾਲਾ ਅਨੁਸਾਰ, ਇਹ ਪਾਬੰਦੀਆਂ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ 'ਤੇ ਹਮਲੇ ਵਿਚ ਰੂਸ ਅਤੇ ਉਸ ਦੇ ਫੌਜੀ ਬਲਾਂ ਨੂੰ ਰਣਨੀਤਕ ਸਮਰਥਨ ਲਈ ਬੇਲਾਰੂਸ ਦੇ ਖ਼ਿਲਾਫ਼ ਲਗਾਈਆਂ ਗਈਆਂ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry