ਆਸਟ੍ਰੇਲੀਆ ਚ ਤੇਜ਼ ਰਫ਼ਤਾਰ ਗੱਡੀ ਚਲਾਉਣ ਕਾਰਨ ਵਾਪਰਿਆ ਹਾਦਸਾ, ਦੋ ਨੌਜਵਾਨਾਂ ਦੀ ਮੌਤ

11/02/2020 4:18:52 PM

ਸਿਡਨੀ (ਸਨੀ ਚਾਂਦਪੁਰੀ): ਆਸਟ੍ਰੇਲੀਆ ਵਿਚ ਇਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਆਈ ਹੈ। ਐਤਵਾਰ ਸ਼ਾਮ ਨੂੰ ਹੋਏ ਸੜਕ ਹਾਦਸੇ ਵਿਚ ਦੋ ਨੌਜਵਾਨ ਮੁੰਡਿਆਂ ਦੀ ਮੌਤ ਦੀ ਖ਼ਬਰ ਮਿਲੀ ਹੈ।ਇਹ ਸੜਕ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ। ਇੱਕ 37 ਸਾਲਾ ਐਡਮੰਡਸਨ ਪਾਰਕ ਨਾਮ ਦੇ ਵਿਅਕਤੀ ਦਾ ਮੰਨਣਾ ਹੈ ਕਿ ਉਸ ਦੀ ਹੋਲਡਨ ਕੰਮੋਡੋਰ ਕਾਰ ਐਤਵਾਰ ਸਵੇਰੇ ਚਾਰ ਵਜੇ ਤਿੰਨ ਨੌਜਵਾਨ ਮੁੰਡਿਆਂ ਦੀ ਤਿੱਕੜੀ ਦੁਆਰਾ ਚੋਰੀ ਕੀਤੀ ਗਈ ਸੀ। 

ਜਦੋਂ ਉਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹਨਾਂ ਮੁੰਡਿਆਂ ਦੀ ਗੱਡੀ ਐਬਟਸਬਰੀ ਦੇ ਚੌਰਾਹੇ ਦੇ ਲਾਈਟਾਂ ਵਾਲੇ ਖੰਬੇ ਨਾਲ ਜਾ ਟੱਕਰਾਈ। ਜਿਸ ਨਾਲ ਦੋ ਮੁੰਡਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਮੁੰਡਾ ਜਿਸ ਦੀ ਉਮਰ 17 ਸਾਲ ਦੀ ਹੈ ਉਹ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਦੁਆਰਾ ਪੁੱਛਗਿੱਛ ਕਰਨ ਤੋਂ ਪਹਿਲਾਂ ਉਸ ਵਿਅਕਤੀ ਨੂੰ ਲਾਜ਼ਮੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ।

ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼-ਵਿਕਟੋਰੀਆ ਸਰਹੱਦ ਦੇ ਜਲਦੀ ਖੁੱਲ੍ਹਣ ਦੀ ਸੰਭਾਵਨਾ

ਐਤਵਾਰ ਦੁਪਹਿਰ ਨੂੰ ਉਸ 'ਤੇ ਕਈ ਗੰਭੀਰ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇਸ ਮਹੀਨੇ ਦੇ ਅੰਤ ਵਿਚ ਅਦਾਲਤ ਦਾ ਸਾਹਮਣਾ ਕਰਨ ਲਈ ਜ਼ਮਾਨਤ ਮਿਲ ਗਈ ਸੀ।ਐਨ.ਐਸ.ਡਬਲਯੂ. ਐਂਬੂਲੈਂਸ ਦੇ ਇੰਸਪੈਕਟਰ ਜੋ ਇਬਰਾਹਿਮ ਨੇ ਕਿਹਾ ਕਿ ਕਰੈਸ਼ ਸਾਈਟ ਹੁਣ ਤੱਕ ਦਾ ਸਭ ਤੋਂ ਭਿਆਨਕ ਹਾਦਸਿਆ ਵਿਚੋਂ ਇਕ ਸੀ।ਇਸ ਹਾਦਸੇ ਦਾ ਪੈਮਾਨਾ ਬਹੁਤ ਹੀ ਭਿਆਨਕ ਹੈ।

Vandana

This news is Content Editor Vandana