ਆਸਟ੍ਰੇਲੀਆ ਨੇ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਦਿੱਤੀ ਮਾਨਤਾ

12/15/2018 3:47:00 PM

ਸਿਡਨੀ— ਆਸਟ੍ਰੇਲੀਆ ਨੇ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ ਪਰ ਨਾਲ ਹੀ ਕਿਹਾ ਕਿ ਤੇਲ ਅਵੀਵ ਤੋਂ ਦੂਤਘਰ ਨੂੰ ਉਦੋਂ ਤੱਕ ਟ੍ਰਾਂਸਫਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਕੋਈ ਸ਼ਾਂਤੀ ਸਮਝੌਤਾ ਨਹੀਂ ਹੋ ਜਾਂਦਾ।

ਮਾਰੀਸਨ ਨੇ ਭਵਿੱਖ 'ਚ ਪੂਰਬੀ ਯੇਰੂਸ਼ਲਮ ਨੂੰ ਫਿਲਸਤੀਨ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇਣ ਦੀ ਵੀ ਵਚਨਬੱਧਤਾ ਜਤਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ 'ਚ 'ਆਜ਼ਾਦ ਲੋਕਤੰਤਰ' ਦਾ ਸਮਰਥਨ ਕਰਨਾ ਆਸਟ੍ਰੇਲੀਆ ਦੇ ਹਿੱਤ 'ਚ ਹੈ। ਨਾਲ ਹੀ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਸ ਥਾਂ 'ਤੇ ਇਜ਼ਰਾਇਲ ਨੂੰ ਤੰਗ ਕੀਤਾ ਗਿਆ ਹੈ।

Baljit Singh

This news is Content Editor Baljit Singh