ਆਸਟਰੇਲੀਆ 'ਚ ਰੇਸ ਕਾਰ ਪ੍ਰੋਗਰਾਮ ਦੌਰਾਨ ਦਰਸ਼ਕਾਂ 'ਤੇ ਸੁੱਟਿਆ ਗਿਆ ਬਲਦਾ ਬਾਲਣ, 12 ਜ਼ਖਮੀ

09/04/2017 11:14:55 AM

ਸਿਡਨੀ—ਆਸਟਰੇਲੀਆ ਵਿਚ ਡਰੈਗ ਰੇਸਿੰਗ ਪ੍ਰੋਗਰਾਮ ਦੌਰਾਨ ਇਕ ਕਾਰ ਵਿਚੋਂ ਬੱਲਦੇ ਹੋਏ ਬਾਲਣ ਦੇ ਲੋਕਾਂ 'ਤੇ ਡਿੱਗਣ ਨਾਲ ਨਾਲ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਜ਼ਿਆਦਾ ਗੰਭੀਰ ਹੈ। ਇਹ ਘਟਨਾ ਐਤਵਾਰ ਨੂੰ ਏਲਿਸ ਸਪ੍ਰਿੰਗਸ ਵਿਚ ਰੈਡ ਸੈਂਟਰ ਐਨ. ਏ. ਟੀ. ਐਸ ਵਿਚ ਹੋਈ । ਇੱਥੇ ਮੌਜੂਦ ਲੋਕਾਂ ਵੱਲੋਂ ਲਈ ਗਏ ਫੁਟੇਜ ਵਿਚ ਦਿਸ ਰਿਹਾ ਹੈ ਕਿ ਇੱਥੇ ਦਾਇਰੇ ਵਿਚ ਘੁੰਮ ਰਹੀ ਇਕ ਕਾਰ ਵਿਚੋਂ ਬਲਦਾ ਬਾਲਣ ਦਰਸ਼ਕਾਂ ਉੱਤੇ ਸੁੱਟਿਆ ਜਾ ਰਿਹਾ ਹੈ । ਆਯੋਜਕਾਂ ਨੇ ਦੱਸਿਆ, ਏਲਿਸ ਸਪ੍ਰਿੰਗਸ ਹਸਪਤਾਲ ਵਿਚ 12 ਲੋਕਾਂ ਦਾ ਇਲਾਜ ਚੱਲ ਰਿਹਾ ਹੈ । ਇਕ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਅਤੇ ਹੋਰ 11 ਹਾਲਤ ਸਥਿਰ ਹੈ । ਉਨ੍ਹਾਂ ਦੱਸਿਆ, ਇਹ ਦੁਖਦਾਇਕ ਸਥਿਤੀ ਹੈ । ਸਾਰੇ ਮਰੀਜ਼ਾਂ ਨੂੰ ਜ਼ਰੂਰੀ ਇਲਾਜ ਦਿੱਤਾ ਜਾ ਰਿਹਾ ਹੈ । 'ਅਲਟੀਮੇਟ ਫੈਸਟੀਵਲ ਆਫ ਵ੍ਹੀਲਸ' ਵਾਲਾ ਇਹ ਪ੍ਰੋਗਰਾਮ ਰੇਸ ਪਸੰਦ ਕਰਨ ਵਾਲੇ ਮੱਧ ਆਸਟਰੇਲੀਆ ਦੇ ਹਜ਼ਾਰਾਂ ਦਰਸ਼ਕਾਂ ਨੂੰ ਅਕਰਸ਼ਿਤ ਕਰਦਾ ਹੈ । ਘਟਨਾ ਤੋਂ ਤੁਰੰਤ ਬਾਅਦ ਆਯੋਜਕਾਂ ਨੇ ਇਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਸੀ ਅਤੇ ਪੁਲਸ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ ।