ਆਸਟ੍ਰੇਲੀਆ ਦੇ ਇਸ ਸੂਬੇ ''ਚ ਬੈਨ ਹੋ ਜਾਣਗੇ ਪਲਾਸਟਿਕ ਦੇ ਲਿਫਾਫੇ

06/20/2019 3:10:59 PM

ਵਿਕਟੋਰੀਆ— ਨਵੰਬਰ ਮਹੀਨੇ ਤਕ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਪਲਾਸਟਿਕ ਦੇ ਲਿਫਾਫੇ ਬੈਨ ਹੋ ਜਾਣਗੇ। ਹਲਕੇ ਅਤੇ ਸਿੰਗਲ ਵਰਤੋਂ ਵਾਲੇ ਲਿਫਾਫੇ ਵਰਤਣ 'ਤੇ ਸੂਬਾ ਪੂਰੀ ਤਰ੍ਹਾਂ ਰੋਕ ਇਸ ਲਈ ਲਗਾ ਰਿਹਾ ਹੈ ਤਾਂ ਕਿ ਨਦੀਆਂ ਅਤੇ ਸਮੁੰਦਰਾਂ ਨੂੰ ਸਾਫ ਰੱਖਿਆ ਜਾ ਸਕਦਾ ਹੈ ਅਤੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਸੂਬਾ ਸਰਕਾਰ ਨੇ ਬੁੱਧਵਾਰ ਨੂੰ ਇਸ ਸਬੰਧੀ ਬਿੱਲ ਪੇਸ਼ ਕੀਤਾ ਤਾਂ ਕਿ ਸੁਪਰਮਾਰਕਿਟ, ਫੈਸ਼ਨ ਬੁਟੀਕ, ਫਾਸਟ-ਫੂਡ, ਸਟੋਰ ਅਤੇ ਹੋਰ ਸਰਵਿਸ ਸਟੇਸ਼ਨਾਂ 'ਤੇ ਇਸ ਦੀ ਵਰਤੋਂ ਰੋਕੀ ਜਾ ਸਕੇ।

ਵਿਕਟੋਰੀਆ ਸੂਬਾ ਹਰ ਸਾਲ ਇਕ ਬਿਲੀਅਨ ਤੋਂ ਵੇਧੇਰੇ ਪਲਾਸਟਿਕ ਬੈਗਜ਼ ਦੀ ਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਪਲਾਸਟਿਕ ਕਾਰਨ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਅਧਾਰਿਆਂ ਦੀ ਵੀ ਮਦਦ ਲਈ ਜਾ ਰਹੀ ਹੈ। ਸਬਜ਼ੀਆਂ, ਫਲ ਅਤੇ ਮੀਟ ਆਦਿ ਖਰੀਦ ਕੇ ਘਰ ਲੈ ਜਾਣ ਲਈ ਲੋਕਾਂ ਨੂੰ ਲਿਫਾਫੇ ਖਰੀਦਣੇ ਪੈਂਦੇ ਹਨ ਪਰ ਬਾਅਦ 'ਚ ਇਨ੍ਹਾਂ ਨੂੰ ਕੂੜੇ ਦੇ ਰੂਪ 'ਚ ਸੁੱਟ ਦਿੱਤਾ ਜਾਂਦਾ ਹੈ। ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਕੂੜੇ ਤੋਂ ਬਚਾਅ ਕੀਤਾ ਜਾ ਸਕੇ।