ਯੂ. ਐੱਸ. ਮਰੀਨ ਦੀ ਵਰਤੋਂ ਲਈ ਆਸਟ੍ਰੇਲੀਆ ਬਣਾ ਰਿਹੈ ਨਵੀਂ ਬੰਦਰਗਾਹ ਦੀ ਯੋਜਨਾ

06/24/2019 11:27:58 AM

ਸਿਡਨੀ— ਆਸਟ੍ਰੇਲੀਆ ਆਪਣੇ ਉੱਤਰੀ ਤਟ 'ਤੇ ਇਕ ਨਵੀਂ ਬੰਦਰਗਾਹ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇੱਥੇ ਖੇਤਰ 'ਚ ਚੀਨ ਦੀ ਵਧਦੀ ਮੌਜੂਦਗੀ ਦਾ ਮੁਕਾਬਲਾ ਕਰਨ ਲਈ ਅਮਰੀਕਾ ਮਰੀਨ ਨੂੰ ਸਥਾਪਤ ਕੀਤਾ ਜਾਵੇਗਾ। ਸੋਮਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਕ ਕਈ ਰੱਖਿਆ ਅਤੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਡਾਰਵਿਨ ਤੋਂ 40 ਕਿਲੋਮੀਟਰ ਦੂਰ ਇਸ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਨੇ 2015 'ਚ ਵਿਵਾਦ ਕਾਰਨ ਇਕ ਚੀਨੀ ਆਪਰੇਟਰ ਨੂੰ ਆਪਣੀ ਬੰਦਰਗਾਹ ਪੱਟੇ 'ਤੇ ਦਿੱਤੀ ਸੀ।

ਰਾਸ਼ਟਰੀ ਪ੍ਰਸਾਰਕ ਨੇ ਕਿਹਾ ਕਿ ਡਾਰਵਿਨ ਤਟ 'ਤੇ ਵੀ ਕਈ ਫੌਜੀ ਸੇਵਾਵਾਂ ਮੌਜੂਦ ਹਨ ਅਤੇ ਕਈ ਅਮਰੀਕੀ ਸਮੁੰਦਰੀ ਜਹਾਜ਼ ਆਉਂਦੇ ਹਨ ਪਰ ਨਵੀਂ ਬੰਦਰਗਾਹ 'ਤੇ ਜ਼ਮੀਨ ਅਤੇ ਪਾਣੀ 'ਤੇ ਚੱਲਣ ਵਾਲੇ ਵੱਡੇ ਸਮੁੰਦਰੀ ਜਹਾਜ਼ਾਂ ਲਈ ਵੀ ਸੁਵਿਧਾਵਾਂ ਹੋਣਗੀਆਂ। 

ਇੱਥੇ 2,000 ਤੋਂ ਵਧੇਰੇ ਫੌਜੀਆਂ ਦੀ ਅਮਰੀਕੀ ਮਰੀਨ ਯੂਨਿਟ ਨਿਯਮਤ ਰੂਪ ਨਾਲ ਡਾਰਵਿਨ ਰਾਹੀਂ ਆਉਂਦੀ-ਜਾਂਦੀ ਰਹਿੰਦੀ ਹੈ।