ਗ੍ਰਹਿ ਦੇ ਨਮੂਨੇ ਲੈ ਕੇ ਜਾਪਾਨ ਦਾ ਕੈਪਸੂਲ ਆਸਟ੍ਰੇਲੀਆ ''ਚ ਉਤਰਿਆ

12/06/2020 6:06:09 PM

ਟੋਕੀਓ/ਸਿਡਨੀ (ਭਾਸ਼ਾ): ਜਾਪਾਨ ਦੀ ਸਪੇਸ ਏਜੰਸੀ ਨੇ ਕਿਹਾ ਹੈ ਕਿ ਉਹਨਾਂ ਦੀ ਹੈਲੀਕਾਪਟਰ ਤਲਾਸ਼ ਟੀਮ ਨੂੰ ਉਹ ਕੈਪਸੂਲ ਮਿਲ ਗਿਆ ਹੈ ਜੋ ਸਪੇਸ ਤੋਂ ਗ੍ਰਹਿ ਦੇ ਨਮੂਨੇ ਲੈ ਕੇ ਧਰਤੀ 'ਤੇ ਪਰਤਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹਨਾਂ ਨਮੂਨਿਆਂ ਨਾਲ ਜੀਵਨ ਦੀ ਉਤਪੱਤੀ ਦੀ ਵਿਆਖਿਆ ਹੋ ਸਕਦੀ ਹੈ। ਇਹ ਕੈਪਸੂਲ ਯੋਜਨਾ ਦੇ ਮੁਤਾਬਕ, ਦੱਖਣੀ ਆਸਟ੍ਰੇਲੀਆ ਦੇ ਇਕ ਦੂਰ-ਦੁਰਾਡੇ ਇਲਾਕੇ ਵਿਚ ਉਤਰਿਆ ਹੈ।

ਕੈਪਸੂਲ ਦੇ ਧਰਤੀ 'ਤੇ ਉਤਰਨ ਦੇ ਕਰੀਬ 4 ਘੰਟੇ ਬਾਅਦ ਪੁਲਾੜ ਏਜੰਸੀ ਨੇ ਟਵੀਟ ਕੀਤਾ,''ਉਤਰਨ ਵਾਲੇ ਸਥਾਨ ਤੋਂ ਕੈਪਸੂਲ ਨੂੰ ਹਾਸਲ ਕਰਨ ਦਾ ਕੰਮ ਪੂਰਾ ਹੋ ਗਿਆ ਹੈ। ਅਸੀਂ ਅੱਜ ਦੇ ਦਿਨ ਦੇ ਲਈ ਕਾਫੀ ਅਭਿਆਸ ਕੀਤਾ ਸੀ ਅਤੇ ਇਹ ਕੰਮ ਸੁਰੱਖਿਅਤ ਢੰਗ ਨਾਲ ਸੰਪੰਨ ਹੋ ਗਿਆ।'' 'ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ' ਨੇ ਦੱਸਿਆ ਕਿ ਹਾਯਾਬੁਸਾ2 ਪੁਲਾੜ ਗੱਡੀ ਨੇ ਸ਼ਨੀਵਾਰ ਨੂੰ ਸਫਲਤਾਪੂਰਵਕ ਇਕ ਛੋਟੇ ਕੈਪਸੂਲ ਨੂੰ ਛੱਡਿਆ ਅਤੇ ਉਸ ਨੂੰ ਧਰਤੀ ਵੱਲ ਭੇਜਿਆ ਤਾਂ ਜੋ ਉਹ ਨਮੂਨਿਆਂ ਨੂੰ ਇੱਥੇ ਪਹੁੰਚਾ ਸਕੇ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚ ਕਿਸਾਨਾਂ ਦੇ ਹੱਕ 'ਚ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ

ਇਹਨਾਂ ਨਮੂਨਿਆਂ ਨਾਲ ਸੌਰਮੰਡਲ ਅਤੇ ਧਰਤੀ 'ਤੇ ਜੀਵਨ ਦੀ ਉਤਪੱਤੀ ਦੇ ਸੰਬੰਧ ਵਿਚ ਜਾਣਕਾਰੀਆਂ ਮਿਲ ਸਕਦੀਆਂ ਹਨ। ਇਹ ਕੈਪਸੂਲ ਐਤਵਾਰ ਤੜਕੇ ਧਰਤੀ ਤੋਂ 120 ਕਿਲੋਮੀਟਰ ਉੱਪਰ ਵਾਯੂਮੰਡਲ ਵਿਚ ਦੁਬਾਰਾ ਦਾਖਲ ਹੋਣ ਦੇ ਦੌਰਾਨ ਕੁਝ ਸਮੇਂ ਦੇ ਲਈ ਇਕ ਫਾਇਰਬਾਲ (ਅੱਗ ਦਾ ਗੋਲਾ) ਵਿਚ ਤਬਦੀਲ ਹੋ ਗਿਆ। ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਇਕ ਪੈਰਾਸ਼ੂਟ ਖੁੱਲ੍ਹਿਆ ਤਾਂ ਜੋ ਇਸ ਦੇ ਡਿੱਗਣ ਦੀ ਗਤੀ ਹੌਲੀ ਹੋ ਸਕੇ ਅਤੇ ਇਸ ਦੇ ਤੈਅ ਸਥਾਨ 'ਤੇ ਉਤਰਨ ਦੇ ਸੰਕੇਤ ਮਿਲਣ। 

ਨੋਟ- ਗ੍ਰਹਿ ਦੇ ਨਮੂਨੇ ਲੈ ਕੇ ਜਾਪਾਨ ਦੇ ਕੈਪਸੂਲ ਦੇ ਆਸਟ੍ਰੇਲੀਆ ਵਿਚ ਉਤਰਨ ਵਾਲੀ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।

Vandana

This news is Content Editor Vandana