ਮੈਲਬੌਰਨ ''ਚ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

12/14/2020 5:56:28 PM

ਮੈਲਬੌਰਨ (ਮਨਦੀਪ ਸਿੰਘ ਸੈਣੀ): ਪੰਜਾਬੀ ਸੱਥ ਮੈਲਬੌਰਨ, ਆਸਟ੍ਰੇਲੀਆ ਵੱਲੋਂ ਮੈਲਬੌਰਨ ਦੇ ਸ਼ਹਿਰ ਕਰੇਨਬਰਨ ਵਿੱਚ ਭਾਰਤੀ ਭਾਈਚਾਰੇ ਦੁਆਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੁਝ ਚਿਰ ਪਹਿਲਾਂ ਬਣਾਏ ਕਿਸਾਨ ਵਿਰੋਧੀ ਤਿੰਨ ਕਾਨੂੰਨਾਂ ਵਿਰੁੱਧ ਸਥਾਨਕ ਪਾਰਕ ਵਿੱਚ ਸ਼ਾਂਤੀ ਪੂਰਵਕ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਲੋਕਾਂ ਨੇ ਭਾਰਤ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਨਾਅਰਿਆਂ ਵਾਲੇ ਬੈਨਰ ਹੱਥਾਂ ਵਿੱਚ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦਿੱਲੀ ਵਿੱਚ ਧਰਨਿਆਂ 'ਤੇ ਬੈਠੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਪਰਦੇਸ ਵਸਦਾ ਭਾਈਚਾਰਾ ਵੀ ਉਹਨਾਂ ਦੇ ਨਾਲ ਹੈ। ਇਸ ਇਕੱਠ ਵਿੱਚ ਭਾਗ ਲੈ ਰਹੇ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਅਤੇ ਬੱਚਿਆਂ ਵੱਲੋਂ ਅੰਦੋਲਨ ਨੂੰ ਪੂਰੀ ਤਰਾਂ ਅਹਿੰਸਕ ਤੇ ਅਨੁਸ਼ਾਸ਼ਿਤ ਰੱਖਿਆ ਗਿਆ।ਜਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮਹੀਨਿਆਂ ਤੋਂ ਅਣਗੌਲਿਆਂ ਕੀਤਾ ਗਿਆ ਹੈ ਅਤੇ ਅੰਬਾਨੀ, ਅਡਾਨੀ ਵਰਗੇ ਸਰਮਾਏਦਾਰਾਂ ਦੀ ਗੁਲਾਮੀ ਕਰਦਿਆਂ ਆਮ ਲੋਕਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ।

ਇਸ ਮੌਕੇ ਸਟੇਜ ਹਾਜਰ ਕੁਝ ਬੁਲਾਰਿਆਂ ਨੇ ਖੇਤੀਬਾੜੀ ਕਾਨੂੰਨਾਂ ਵਿਰੋਧੀ ਭਾਸ਼ਣ ਵੀ ਦਿੱਤੇ। ਮੰਚ ਦੀ ਸਾਂਭ ਸੰਭਾਲ ਪੰਜਾਬੀ ਸੱਥ ਮੈਲਬੌਰਨ ਤੋਂ ਕੁਲਜੀਤ ਕੌਰ ਗ਼ਜ਼ਲ, ਮਧੂ ਤਨਹਾ,ਲਵਪ੍ਰੀਤ ਕੌਰ, ਹਰਪ੍ਰੀਤ ਸਿੰਘ ਬੱਬਰ ਨੇ ਕੀਤੀ ਅਤੇ ਠੰਡੇ ਪਾਣੀ ਦੀ ਸੇਵਾ ਖਾਲਸਾ ਏਡ ਅਤੇ ਐਚ. ਐਮ. ਡਿਜ਼ਾਈਨਰ ਵੱਲੋਂ ਨਿਭਾਈ ਗਈ।

ਨੋਟ- ਮੈਲਬੌਰਨ 'ਚ ਖੇਤੀ ਬਿੱਲਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana