ਆਸਟ੍ਰੇਲੀਆ : ਹੜ੍ਹ ਨਾਲ ਵਿਗੜੇ ਹਾਲਾਤ, ਸੁਰੱਖਿਅਤ ਥਾਂ ''ਤੇ ਪਹੁੰਚਾਏ ਗਏ 18,000 ਲੋਕ

03/22/2021 5:58:45 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਵਿਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ।ਇਸ ਦੌਰਾਨ ਬਚਾਅ ਦਲਾਂ ਨੇ 18,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।


 
ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਐਨ.ਐਸ.ਡਬਲਊ. ਹੜ੍ਹ ਨਾਲ ਤਬਾਹ ਹੋ ਗਿਆ ਹੈ। ਇਸ ਮਾੜੀ ਸਥਿਤੀ ਦੌਰਾਨ ਰਾਜ ਦੇ ਮੱਧ-ਉੱਤਰੀ ਤੱਟ 'ਤੇ 15,000 ਲੋਕ ਅਤੇ ਸਿਡਨੀ ਵਿਚ ਹੋਰ 3,000 ਲੋਕ ਘਰ ਛੱਡਣ ਲਈ ਮਜਬੂਰ ਹੋ ਗਏ ਹਨ।

ਪਾਣੀ ਨਾਲ ਭਰੀਆਂ ਨਦੀਆਂ ਨੇ ਸੜਕਾਂ ਅਤੇ ਪੁਲਾਂ ਨੂੰ ਕੱਟ ਦਿੱਤਾ ਹੈ ਅਤੇ ਸੋਮਵਾਰ ਨੂੰ ਤਕਰੀਬਨ 150 ਸਕੂਲ ਬੰਦ ਕਰ ਦਿੱਤੇ ਗਏ। ਪਸ਼ੂਆਂ ਨੂੰ ਹੜ੍ਹਾਂ ਵਾਲੇ ਇਲਾਕਿਆਂ ਵਿਚ ਪਾਣੀ ਦੀਆਂ ਭਰੀਆਂ ਕਤਾਰਾਂ ਵਿਚੋਂ ਲੰਘਦਿਆਂ ਦੇਖਿਆ ਜਾ ਸਕਦਾ ਹੈ।

ਹਾਕਸਬੇਰੀ ਅਤੇ ਨੇਪਿਅਨ ਨਦੀਆਂ, ਜੋ ਕਿ ਸਿਡਨੀ ਦੀ ਸਰਹੱਦ ਨਾਲ ਉੱਤਰ ਅਤੇ ਪੱਛਮ ਵੱਲ ਸਰਹੱਦ ਨਾਲ ਲੱਗਦੀਆਂ ਹਨ, ਸੋਮਵਾਰ ਨੂੰ, 1961 ਦੇ ਵਿਨਾਸ਼ਕਾਰੀ ਹੜ ਮਗਰੋਂ ਪਹਿਲੀ ਵਾਰ ਕਿਤੇ ਉੱਚ ਪੱਧਰ 'ਤੇ ਪਹੁੰਚ ਗਈਆਂ। ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਹੌਕੇਸਬਰੀ ਨਦੀ 13 ਮੀਟਰ (42 ਫੁੱਟ) ਤੱਕ ਜਾ ਸਕਦੀ ਹੈ।


ਇਸ ਤੋਂ ਇਲਾਵਾ ਸਿਡਨੀ ਦਾ ਪਾਣੀ ਦੀ ਸਪਲਾਈ ਦਾ ਮੁੱਖ ਸਰੋਤ ਵੜੈਗਾਂਬਾ ਡੈਮ ਲਗਭਗ ਪੰਜ ਸਾਲਾਂ ਵਿਚ ਪਹਿਲੀ ਵਾਰ ਪਾਣੀ ਨਾਲ ਭਰ ਗਿਆ ਅਤੇ ਸਿਡਨੀ ਹਾਰਬਰ ਦੇ ਆਇਤਨ ਬਰਾਬਰ ਇਕ ਦਿਨ ਵਿਚ ਲਗਭਗ 500 ਗੀਗਾਲੀਟਰ ਪਾਣੀ ਛੱਡ ਕਰ ਰਿਹਾ ਸੀ।

ਸੋਮਵਾਰ ਨੂੰ, ਅਧਿਕਾਰੀਆਂ ਨੇ ਸਿਡਨੀ ਦੇ ਉੱਤਰ ਅਤੇ ਪੱਛਮ, ਐਨ.ਐਸ.ਡਬਲਊ. ਸੈਂਟਰਲ ਕੋਸਟ ਅਤੇ ਹੌਕਸਬੇਰੀ ਘਾਟੀ ਦੇ ਹੇਠਲੇ ਇਲਾਕਿਆਂ ਦੇ ਵਸਨੀਕਾਂ ਨੂੰ ਚਿਤਾਵਨੀ ਦਿੱਤੀ ਕਿ ਸਥਿਤੀ ਹੋਰ ਵਿਗੜਦੀ ਜਾ ਰਹੀ ਹੈ, ਇਸ ਲਈ ਉਹਨਾਂ ਨੂੰ ਤੁਰੰਤ ਸੁਰੱਖਿਅਤ ਸਥਾਨਾਂ 'ਤੇ ਚਲੇ ਜਾਣਾ ਚਾਹੀਦਾ ਹੈ।

ਪੜ੍ਹੋ ਇਹ ਅਹਿਮ ਖਬਰ -ਸੋਸ਼ਲ ਮੀਡੀਆ 'ਤੇ ਵਾਪਸੀ ਦੀ ਤਿਆਰੀ 'ਚ ਟਰੰਪ, ਸ਼ੁਰੂ ਕਰ ਸਕਦੇ ਹਨ ਆਪਣੀ ਸਾਈਟ

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana