ਕੋਰੋਨਾ ਦਾ ਕਹਿਰ, ਆਸਟ੍ਰੇਲੀਆ ਨੇ ਅਸਥਾਈ ਤੌਰ ''ਤੇ ਨਿਊਜ਼ੀਲੈਂਡ ਲਈ ਉਡਾਣਾਂ ਕੀਤੀਆਂ ਮੁਅੱਤਲ

01/25/2021 6:01:53 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਸਰਕਾਰ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਤੋਂ ਯਾਤਰੀਆਂ ਲਈ ਕੁਆਰੰਟੀਨ ਮੁਕਤ ਯਾਤਰਾ ਵਿਵਸਥਾ ਨੂੰ ਘੱਟੋ ਘੱਟ 72 ਘੰਟਿਆਂ ਲਈ ਮੁਅੱਤਲ ਕਰ ਦਿੱਤਾ ਹੈ ਤਾਂ ਜੋ ਨਵੇਂ ਕੋਵਿਡ-19 ਵੈਰੀਐਂਟ ਦੇ ਕਮਿਊਨਿਟੀ ਵਿਚ ਦਾਖਲ ਹੋਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਇਥੇ ਇੱਕ ਪ੍ਰੈਸ ਕਾਨਫਰੰਸ ਵਿਚ ਇਸ ਫ਼ੈਸਲੇ ਦੀ ਘੋਸ਼ਣਾ ਕਰਦੇ ਹੋਏ ਕਿਹਾ,“ਇਹ ਤਬਦੀਲੀ ਪ੍ਰਭਾਵੀ ਤੌਰ 'ਤੇ ਤੁਰੰਤ ਲਾਗੂ ਹੋ ਜਾਵੇਗੀ।”

ਇਸ ਦਾ ਮਤਲਬ ਇਹ ਹੈ ਕਿ ਨਿਊਜ਼ੀਲੈਂਡ ਤੋਂ ਗ੍ਰੀਨ ਸੇਫ ਟ੍ਰੈਵਲ ਜ਼ੋਨ ਦੇ ਸਾਰੇ ਯਾਤਰੀ ਜਿਹੜੇ ਵਰਤਮਾਨ ਵਿਚ ਆਸਟ੍ਰੇਲੀਆ ਆਉਂਦੇ ਹਨ ਜਾਂ ਅਗਲੇ 72 ਘੰਟਿਆਂ ਵਿਚ ਆਸਟ੍ਰੇਲੀਆ ਦੀ ਯੋਜਨਾਬੱਧ ਯਾਤਰਾ ਦੇ ਨਾਲ ਪਹੁੰਚਦੇ ਹਨ, ਉਹਨਾਂ ਨੂੰ ਸਬੰਧਤ ਰਾਜ ਅਤੇ ਖੇਤਰ ਸਰਕਾਰ ਦੇ ਨਿਯਮਾਂ ਤਹਿਤ 14 ਦਿਨਾਂ ਤੱਕ ਲਾਜ਼ਮੀ ਹੋਟਲ ਕੁਆਰੰਟੀਨ ਵਿਚ ਰਹਿਣਾ ਹੋਵੇਗਾ।

ਨਿਊਜ਼ੀਲੈਂਡ ਦੀ ਸਰਕਾਰ ਨੇ ਐਤਵਾਰ ਨੂੰ ਕਮਿਊਨਿਟੀ ਵਿਚ ਪਾਏ ਗਏ ਕੋਵਿਡ-19 ਦੇ ਇੱਕ ਨਵੇਂ ਕੇਸ ਦੀ ਘੋਸ਼ਣਾ ਕੀਤੀ, ਜਿਸ ਦੀ ਸੋਮਵਾਰ ਸਵੇਰੇ ਨਵੇਂ ਵੈਰੀਐਂਟ ਦੇ ਇਨਫੈਕਸ਼ਨ ਦੇ ਤੌਰ 'ਤੇ ਪੁਸ਼ਟੀ ਹੋਈ। ਆਸਟ੍ਰੇਲੀਆ ਦੇ ਕਾਰਜਕਾਰੀ ਮੁੱਖ ਮੈਡੀਕਲ ਅਧਿਕਾਰੀ ਮਾਈਕਲ ਕਿਡ ਨੇ ਸੋਮਵਾਰ ਨੂੰ ਉਕਤ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਉਹ ਵਿਅਕਤੀ ਕੋਵਿਡ-19 ਦੀ ਇੱਕ ਕਿਸਮ ਬੀ1351 ਨਾਲ ਇਨਫੈਕਟਿਡ ਸੀ, ਜਿਸ ਨੂੰ ਪਹਿਲੀ ਵਾਰ ਅਕਤੂਬਰ 2020 ਵਿਚ ਦੱਖਣੀ ਅਫਰੀਕਾ ਵਿਚ ਪਾਇਆ ਗਿਆ ਸੀ।ਕਿਡ ਨੇ ਕਿਹਾ ਕਿ ਇਹ ਨਵਾਂ ਵੈਰੀਐਂਟ ਵਧੇਰੇ ਪ੍ਰਸਾਰਣਯੋਗ ਹੈ ਅਤੇ ਵਧੇਰੇ ਜੋਖਮ ਵਾਲਾ ਹੈ।

ਪੜ੍ਹੋ ਇਹ ਅਹਿਮ ਖਬਰ- ਨੇਪਾਲੀ ਪਰਬਤਾਰੋਹੀਆਂ ਨੇ ਰਚਿਆ ਇਤਿਹਾਸ, ਦੁਨੀਆ ਦੀ ਸਭ ਤੋਂ ਉੱਚੀ ਚੋਟੀ ਕੀਤੀ ਫਤਹਿ (ਵੀਡੀਓ)

ਅਕਤੂਬਰ 2020 ਵਿਚ, ਆਸਟ੍ਰੇਲੀਆਈ ਸਰਕਾਰ ਨੇ ਨਿਊਜ਼ੀਲੈਂਡ ਦੇ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਸਨ, ਜਿਸ ਨਾਲ ਨਿਊਜ਼ੀਲੈਂਡ ਦੇ ਲੋਕ ਪਿਛਲੇ 14 ਦਿਨਾਂ ਵਿਚ ਕੋਵਿਡ-19 ਹੌਟਸਪੌਟ ਦੇ ਤੌਰ 'ਤੇ ਨਾਮਜ਼ਦ ਖੇਤਰ ਵਿਚ ਨਹੀਂ ਆਏ ਸਨ, ਜਿਨ੍ਹਾਂ ਨੂੰ ਇਕਾਂਤਵਾਸ ਮੁਕਤ ਆਸਟ੍ਰੇਲੀਆ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
 

Vandana

This news is Content Editor Vandana