ਆਸਟ੍ਰੇਲੀਆ : ਘਰ 'ਚ ਲੱਗੀ ਅੱਗ, 3 ਲੋਕਾਂ ਦੀ ਮੌਤ ਤੇ 4 ਬੱਚੇ ਗੰਭੀਰ ਜ਼ਖਮੀ

06/08/2020 9:52:04 AM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਇਕ ਮਕਾਨ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ 4 ਬੱਚੇ ਬੁਰੀ ਤਰ੍ਹਾਂ ਗੰਭੀਰ ਜ਼ਖਮੀ ਹੋ ਗਏ। ਇਹਨਾਂ ਬੱਚਿਆਂ ਵੀ ਇਕ ਮਾਸੂਮ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਟਾਇਕ ਵਿਚ ਕਨਿੰਘਮ ਰੋਡ ਦੀ ਜਾਇਦਾਦ ਵਿਚ ਸ਼ਨੀਵਾਰ ਸ਼ਾਮ ਲੱਗਭਾਗ 11:40 ਵਜੇ ਅੱਗ ਲੱਗੀ, ਜਿਸ ਵਿਚ ਇਕ 6 ਸਾਲਾ ਮੁੰਡੇ ਅਤੇ 33 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖਮੀ ਇਕ ਹੋਰ 34 ਸਾਲਾ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿਸ ਦੀ ਕੱਲ੍ਹ ਮੌਤ ਹੋ ਗਈ। 

ਮੌਕੇ 'ਤੇ ਪਹੁੰਚੀ ਐਂਬੂਲੈਂਸ ਵਿਕਟੋਰੀਆ ਨੇ ਦੱਸਿਆ ਕਿ 32 ਅਤੇ 36 ਸਾਲ ਦੇ ਹੋਰ ਬਾਲਗ ਵੀ ਗੰਭੀਰ ਹਾਲਤ ਵਿਚ ਐਲਫਰਡ ਹਸਪਤਾਲ ਲਿਜਾਏ ਗਏ, ਜਿਹਨਾਂ ਵਿਚੋਂ ਇਕ ਦੀ ਹਾਲਤ ਸਥਿਰ ਹੈ। ਇਕ ਹੋਰ ਵਿਅਕਤੀ ਨੂੰ ਕੱਲ੍ਹ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅੱਗ ਲੱਗਣ ਮਗਰੋਂ ਕੁੱਲ 9 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਦਾ ਮੰਨਣਾ ਹੈ ਕਿ ਅੱਗ ਲੱਗਣ ਸਮੇਂ ਦੋ ਵੱਖ-ਵੱਖ ਪਰਿਵਾਰਾਂ ਦੇ 13 ਲੋਕ ਘਰ ਵਿਚ ਛੁੱਟੀ ਮਨਾ ਰਹੇ ਸਨ। 

ਇਹ ਸਮਝਿਆ ਜਾਂਦਾ ਹੈ ਕਿ ਡੌਨਾ ਅਤੇ ਜੋਏ ਲੋਲੀਕਾਟੋ ਦੇਸ਼ ਦੇ ਹੋਲੀਡੇ ਹੋਮ ਵਾਲੇ ਮਕਾਨ ਦੇ ਮਾਲਕ ਹਨ, ਜਿੱਥੇ ਪਰਿਵਾਰ ਲੰਬੇ ਹਫਤੇ ਦੀ ਛੁੱਟੀ ਮਨਾਉਣ ਲਈ ਇਕੱਠਾ ਹੋਇਆ ਸੀ। ਗੁਆਂਢੀਆਂ ਨੇ ਦੱਸਿਆ ਕਿ ਅੱਗ ਬੁਝਾਊ ਕਰਮੀਆਂ ਦੇ ਪਹੁੰਚਣ ਤੱਕ ਤਕਰੀਬਨ 20 ਮਿੰਟ ਤੱਕ ਉਹਨਾਂ ਨੇ ਬਾਲਟੀਆਂ ਵਿਚ ਪਾਣੀ ਭਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।

ਅਧਿਕਾਰੀਆਂ ਨੇ ਲੱਗਭਗ 90 ਮਿੰਟ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗਜ਼ਨੀ ਅਤੇ ਵਿਸਫੋਟਕ ਦਸਤੇ ਦੇ ਜਾਸੂਸ ਮਕਾਨ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਮਕਾਨ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਪਰ ਧਮਾਕੇ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ।


 

Vandana

This news is Content Editor Vandana