ਆਸਟ੍ਰੇਲੀਆ : ਮੈਲਬੌਰਨ ''ਚ ਤਾਲਾਬੰਦੀ ਦਾ ਵਿਸਥਾਰ, ਨਾਈਟ ਕਰਫਿਊ ਮੁੜ ਬਹਾਲ

08/16/2021 6:02:18 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਆਸਟ੍ਰੇਲੀਆਈ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤਕਾਰੀ ਡੈਲਟਾ ਵੈਰੀਐਂਟ ਦੇ ਪ੍ਰਕੋਪ ਨੂੰ ਰੋਕਣ ਲਈ ਮੈਲਬੌਰਨ ਵਿਚ ਰਾਤ ਦੇ ਕਰਫਿਊ ਨੂੰ ਮੁੜ ਬਹਾਲ ਕੀਤਾ ਅਤੇ ਨਾਲ ਹੀ ਕੋਵਿਡ-19 ਤਾਲਾਬੰਦੀ ਉਪਾਵਾਂ ਨੂੰ ਹੋਰ ਦੋ ਹਫ਼ਤਿਆਂ ਲਈ ਵਧਾ ਦਿੱਤਾ।ਮੌਜੂਦਾ ਤਾਲਾਬੰਦੀ ਵੀਰਵਾਰ ਰਾਤ ਨੂੰ ਖ਼ਤਮ ਹੋਣ ਵਾਲੀ ਸੀ ਪਰ ਹੁਣ 2 ਸਤੰਬਰ ਤੱਕ ਚੱਲੇਗੀ। 

ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ ਨੇ ਕਾਬੁਲ ਭੇਜੇ ਜੈੱਟ, ਅਫਗਾਨਿਸਤਾਨ 'ਚ ਫਸੇ 130 ਤੋਂ ਵੱਧ ਨਾਗਰਿਕਾਂ ਨੂੰ ਲਿਆਏਗਾ ਵਤਨ 

ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਰਾਜ ਦੀ ਰਾਜਧਾਨੀ ਮੈਲਬੌਰਨ ਵਿੱਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।  ਰਾਜ ਨੇ ਸੋਮਵਾਰ ਨੂੰ 22 ਸਥਾਨਕ ਕੇਸਾਂ ਦੀ ਰਿਪੋਰਟ ਕੀਤੀ, ਜੋ ਇੱਕ ਦਿਨ ਪਹਿਲਾਂ ਸਾਹਮਣੇ ਆਏ 25 ਤੋਂ ਘੱਟ ਸੀ।ਐਂਡਰਿਊਜ਼ ਨੇ ਕਿਹਾ,“ਨਿਯਮ ਅੱਧੀ ਰਾਤ ਤੱਕ ਲਾਗੂ ਨਹੀਂ ਹੁੰਦੇ ਪਰ ਮੈਂ ਲੋਕਾਂ ਨੂੰ ਅੱਜ ਰਾਤ 9 ਵਜੇ ਤੋਂ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ।” ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 39,615 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 966 ਲੋਕਾਂ ਦੀ ਮੌਤ ਹੋਈ ਹੈ।

Vandana

This news is Content Editor Vandana