ਆਸਟ੍ਰੇਲੀਆ ''ਚ ਵਿਸਾਖੀ ਸਮਾਗਮ ਦੀਆਂ ਰੌਣਕਾਂ, ਮੁਟਿਆਰਾਂ ਨੇ ਬੰਨ੍ਹਿਆ ਸਮਾਂ

04/09/2018 10:39:13 AM

ਸਿਡਨੀ— ਬਾਹਰਲੇ ਮੁਲਕਾਂ 'ਚ ਜਦੋਂ ਭਾਰਤ ਦੇ ਸੱਭਿਆਚਾਰ ਨੂੰ ਦਿਖਾਇਆ ਜਾਂਦਾ ਹੈ, ਤਾਂ ਦਿਲ ਖੁਸ਼ ਹੋ ਉਠਦਾ ਹੈ। ਇੱਥੇ ਰਹਿੰਦੇ ਪੰਜਾਬੀਆਂ ਵਲੋਂ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਚੇਤਿਆਂ 'ਚ ਰੱਖਣਾ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਵਿਸਾਖੀ ਆਉਣ ਵਾਲੀ ਹੈ ਅਤੇ ਹਰ ਇਕ ਦੇ ਮੂੰਹ ਇਹ ਬੋਲ ਨਿਕਲਦੇ ਹਨ— 'ਕਣਕਾਂ ਦੀ ਮੁੱਕ ਗਈ ਰਾਖੀ, ਓ ਜੱਟਾ ਆਈ ਵਿਸਾਖੀ'। ਵਿਸਾਖੀ ਆਮਦ ਨੂੰ ਸਮਰਪਿਤ ਆਸਟ੍ਰੇਲੀਆ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਵਿਸ਼ੇਸ਼ ਸਮਾਗਮ ਨੈਸ਼ਨਲ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਕਰਵਾਇਆ ਗਿਆ। 
ਕੌਂਸਲ ਦੇ ਪ੍ਰਧਾਨ ਅਜਮੇਰ ਸਿੰਘ ਗਿੱਲ ਨੇ ਇਸ ਮੌਕੇ ਪੁੱਜੀਆਂ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ।  ਇਸ ਮੌਕੇ ਲਿਬਰਲ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਸ਼ਾਮਲ ਹੋਏ। ਇਸ ਸਮਾਗਮ 'ਚ ਜਨਰਲ ਸਕੱਤਰ ਬਾਵਾ ਸਿੰਘ ਜਗਦੇਵ ਨੇ ਵਿਸਾਖੀ ਨਾਲ ਜੁੜੇ ਤੱਥਾਂ 'ਤੇ ਚਾਨਣਾ ਪਾਇਆ। ਉਨ੍ਹਾਂ ਖਾਲਸਾ ਪੰਥ ਦੀ ਸਾਜਨਾ ਤੋਂ ਇਲਾਵਾ ਬ੍ਰਿਟਿਸ਼ ਰਾਜ ਦੌਰਾਨ ਵਾਪਰੇ 1919 ਦੇ ਜਲਿਆਂਵਾਲੇ ਬਾਗ ਕਾਂਡ ਬਾਰੇ ਵੀ ਦੱਸਿਆ। ਇਸ ਵਿਸ਼ੇਸ਼ ਸਮਾਗਮ ਮੌਕੇ ਮੁਟਿਆਰਾਂ ਅਤੇ ਗੱਭਰੂਆਂ ਨੇ ਗਿੱਧਾ, ਭੰਗੜਾ, ਬੋਲੀਆਂ ਪੇਸ਼ ਕਰ ਕੇ ਵਿਸਾਖੀ ਸਮਾਗਮ ਨੂੰ ਯਾਦਗਾਰੀ ਬਣਾਇਆ। ਇਸ ਮੌਕੇ ਸੰਸਦ ਮੈਂਬਰ ਜੂਲੀ ਓਵਨ, ਮਿਸ਼ੇਲ ਰੋਲੈਂਡ, ਸੂਬਾ ਐੱਮ. ਪੀ. ਡਾ. ਜੈਫ ਲੀ ਆਦਿ ਨੇ ਸੰਬੋਧਨ ਕੀਤਾ।