ਆਸਟ੍ਰੇਲੀਆ : 14 ਸਾਲਾ ਲੜਕੇ 'ਤੇ ਚਾਕੂ ਨਾਲ ਹਮਲਾ, ਹਾਲਤ ਸਥਿਰ

07/17/2018 3:36:09 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਪੱਛਮ ਵਿਚ ਬੀਤੀ ਸ਼ਾਮ ਇਕ ਪਾਰਕ ਵਿਚ ਦੋ ਅਣਪਛਾਤੇ ਅਪਰਾਧੀਆਂ ਨੇ 14 ਸਾਲਾ ਲੜਕੇ ਨੂੰ ਚਾਕੂ ਮਾਰ ਦਿੱਤਾ। ਇਹ ਹਮਲਾਵਰ ਹਮਲਾ ਕਰਨ ਮਗਰੋਂ ਮੌਕੇ ਤੋਂ ਫਰਾਰ ਹੋ ਗਏ। ਉੱਧਰ ਹਮਲੇ ਕਾਰਨ ਲੜਕਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।

ਪਾਰਕ ਕੋਲੋਂ ਲੰਘ ਰਹੇ ਲੋਕਾਂ ਨੇ ਐਮਰਜੈਂਸੀ ਸੇਵਾਵਾਂ ਨੂੰ ਫੋਨ ਕੀਤਾ। ਐਮਰਜੈਂਸੀ ਅਧਿਕਾਰੀ ਤੁਰੰਤ ਅਰਨੋਲਡ ਕ੍ਰੀਕ ਦੇ ਨੇੜੇ ਸਥਿਤ ਮੇਲਟਨ ਵਿਚ ਪਾਰਕ ਵਿਚ ਪਹੁੰਚੇ। ਲੜਕੇ ਦੇ ਪੇਟ 'ਤੇ ਚਾਕੂ ਨਾਲ ਦੋ ਵਾਰ ਹਮਲਾ ਕੀਤਾ ਗਿਆ ਸੀ। ਲੜਕੇ ਨੂੰ ਤੁਰੰਤ ਰਾਇਲ ਚਿਲਡਰਨ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ।

ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਉਹ ਦੋ ਕਾਕੇਸ਼ੀਅਨ ਪੁਰਸ਼ਾਂ ਦੀ ਖੋਜ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਪਰਾਧੀਆਂ ਵਿਚੋਂ ਇਕ ਛੋਟੀ ਉਮਰ ਦਾ ਹੈ ਅਤੇ ਦੂਜਾ 20 ਸਾਲ ਦਾ ਹੈ। ਹਮਲੇ ਦੇ ਕਾਰਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।