ਆਸਟ੍ਰੇਲੀਆ ਨੇ ਚੀਨ ''ਚ ਲਾਪਤਾ ਹੋਏ ਨਾਗਰਿਕ ਬਾਰੇ ਮੰਗੀ ਜਾਣਕਾਰੀ

01/23/2019 2:36:03 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਸਰਕਾਰ ਇਕ ਲੇਖਕ ਅਤੇ ਚੀਨੀ-ਆਸਟ੍ਰੇਲੀਆਈ ਨਾਗਰਿਕ ਦੇ ਲਾਪਤਾ ਹੋਣ ਦੀ ਰਿਪੋਰਟ ਬਾਰੇ ਜਾਂਚ ਕਰ ਰਹੀ ਹੈ। ਸੰਭਵ ਤੌਰ 'ਤੇ ਉਸ ਨੂੰ ਚੀਨ ਵਿਚ ਹਿਰਾਸਤ ਵਿਚ ਲਏ ਜਾਣ ਦੀ ਸੰਭਾਵਨਾ ਹੈ। ਆਸਟ੍ਰੇਲੀਆਈ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਨਾਵਲਕਾਰ, ਸਾਬਕਾ ਚੀਨੀ ਡਿਪਲੋਮੈਟ ਅਤੇ ਲੋਕਤੰਤਰ ਸਮਰਥਕ ਕਾਰਕੁੰਨ ਯਾਂਗ ਹੇਂਗਜੁਨ ਦੇ ਦੋਸਤਾਂ ਨੇ ਦੱਸਿਆ ਕਿ ਯਾਂਗ ਬੀਤੇ ਹਫਤੇ ਗਵਾਂਗਝੂ ਪਰਤਣ ਦੇ ਤੁਰੰਤ ਬਾਅਦ ਲਾਪਤਾ ਹੋ ਗਏ ਸਨ।

ਆਸਟ੍ਰੇਲੀਆ ਦੇ ਵਿਦੇਸ਼ ਅਤੇ ਵਪਾਰ ਮੰਤਰਾਲੇ ਨੇ ਕਿਹਾ ਕਿ ਉਸ ਨੇ ਆਸਟ੍ਰੇਲੀਆਈ ਨਾਗਰਿਕ ਦੇ ਚੀਨ ਵਿਚ ਲਾਪਤਾ ਹੋਣ ਦੇ ਬਾਰੇ ਵਿਚ ਜਾਣਕਾਰੀ ਮੰਗੀ ਹੈ। ਆਸਟ੍ਰੇਲੀਆ ਦੇ ਇਕ ਅਖਬਾਰ ਦੀ ਖਬਰ ਮੁਤਾਬਕ ਯਾਂਗ 18 ਜਨਵਰੀ ਨੂੰ ਆਪਣੀ ਪਤਨੀ ਨਾਲ ਚੀਨ ਪਰਤੇ ਸਨ, ਉਨ੍ਹਾਂ ਨੇ ਸ਼ੰਘਾਈ ਜਾਣਾ ਸੀ ਪਰ ਉਹ ਜਹਾਜ਼ ਵਿਚ ਨਹੀਂ ਬੈਠ ਸਕੇ। ਯਾਂਗ ਚੀਨ ਦੇ ਵਿਦੇਸ਼ ਮੰਤਰਾਲੇ ਵਿਚ ਕੰਮ ਕਰਦੇ ਸਨ ਪਰ ਬਾਅਦ ਵਿਚ ਉਹ ਚੀਨ ਛੱਡ ਕੇ ਆਸਟ੍ਰੇਲੀਆ ਚਲੇ ਗਏ ਅਤੇ ਉਨ੍ਹਾਂ ਨੇ ਉੱਥੋਂ ਦੀ ਵੀ ਨਾਗਰਿਕਤਾ ਹਾਸਲ ਕਰ ਲਈ। ਉਹ ਜਾਸੂਸੀ 'ਤੇ ਆਧਾਰਿਤ ਨਾਵਲਾਂ ਦੀ ਇਕ ਲੜੀ ਅਤੇ ਅਤੇ ਚੀਨੀ ਭਾਸ਼ਾ ਵਿਚ ਇਕ ਮਸ਼ਹੂਰ ਬਲਾਗ ਵੀ ਲਿਖ ਚੁੱਕੇ ਹਨ। ਇਕ ਸਮਾਂ ਸੀ ਜਦੋਂ ਯਾਂਗ ਨੂੰ ਚੀਨ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਬਲਾਗਰ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਉਹ ਸਾਲ 2011 ਵਿਚ ਵੀ ਲਾਪਤਾ ਹੋ ਚੁੱਕੇ ਹਨ। ਭਾਵੇਂਕਿ ਕੁਝ ਦਿਨ ਬਾਅਦ ਉਹ ਵਾਪਸ ਆ ਗਏ ਸਨ।

Vandana

This news is Content Editor Vandana