ਆਸਟ੍ਰੇਲੀਆ : ਮੀਂਹ ਕਾਰਨ ਲੋਕਾਂ ਨੂੰ ਮਿਲੀ ਰਾਹਤ, ਚੱਕਰਵਾਤ ਆਉਣ ਦਾ ਖਦਸ਼ਾ

01/06/2020 11:46:08 AM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਸੋਮਵਾਰ ਨੂੰ ਪਏ ਮੀਂਹ ਨਾਲ ਲੋਕਾਂ ਨੂੰ ਜੰਗਲਾਂ ਵਿਚ ਲੱਗੀ ਅੱਗ ਤੋਂ ਥੋੜ੍ਹੀ ਰਾਹਤ ਮਿਲੀ ਹੈ। ਅੱਗ ਕਾਰਨ ਨਿਊ ਸਾਊਥ ਵੇਲਜ਼ ਸੂਬੇ ਦੇ ਦੂਰ ਦੁਰਾਡੇ ਦੇ ਹਿੱਸਿਆਂ ਵਿਚ ਹਾਲੇ ਵੀ 2 ਲੋਕ ਲਾਪਤਾ ਦੱਸੇ ਜਾ ਰਹੇ ਹਨ। ਅੱਗ ਇੰਨੀ ਭਿਆਨਕ ਹੈ ਕਿ ਅਮਰੀਕੀ ਸੂਬੇ ਮੈਰੀਲੈਂਡ ਜਿੰਨਾ ਦੁੱਗਣਾ ਹਿੱਸਾ ਹੁਣ ਤੱਕ ਸੜ ਚੁੱਕਾ ਹੈ।ਇਸ ਜੰਗਲੀ ਅੱਗ ਕਾਰਨ ਹੁਣ ਤੁੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਗਭਗ 2 ਹਜ਼ਾਰ ਘਰ ਤਬਾਹ ਹੋ ਗਏ ਹਨ। ਅੱਗ ਨੇ ਸੈਂਕੜੇ ਜਾਨਵਰਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ। 

ਸੋਮਵਾਰ ਨੂੰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੀ ਏਅਰ ਕਵਾਲਿਟੀ ਦੁਨੀਆ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਸਭ ਤੋਂ ਜ਼ਿਆਦਾ ਖਰਾਬ ਦਰਜ ਕੀਤੀ ਗਈ। ਆਸਟ੍ਰੇਲੀਆਈ ਗ੍ਰਹਿ ਮੰਤਰੀ ਨੇ ਇਸ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ। ਉਹਨਾਂ ਨੇ ਲੋਕਾਂ ਨੂੰ ਖਰਾਬ ਏਅਰ ਕਵਾਲਿਟੀ ਕਾਰਨ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਜੋਕੋਵਿਚ ਸ਼ਾਰਾਪੋਵਾ ਨਾਲ ਮਿਲ ਕੇ ਆਸਟ੍ਰੇਲੀਆ ਦੇ ਬੁਸ਼ਫਾਇਰ ਰਿਲੀਫ ਵਿਚ 25,000 ਡਾਲਰ ਦਾਨ ਕਰ ਸਕਦੇ ਹਨ।

ਇਸ ਦੇ ਇਲਾਵਾ ਇਸ ਹਫਤੇ ਆਸਟ੍ਰੇਲੀਆ ਦੇ ਉੱਤਰੀ ਪੱਛਮੀ ਤੱਟ 'ਤੇ ਚੱਕਰਵਾਤ ਦੀ ਭਵਿੱਖਬਾਣੀ ਕੀਤੀ ਗਈ ਹੈ। ਚੱਕਰਵਾਤ 'ਬਲੇਕ' (blake)ਕਾਰਨ 125 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਇਹ ਵਿਨਾਸ਼ਕਾਰੀ ਹਵਾ ਟਾਊਨ ਆਫ ਬਰੂਮ ਲਈ ਖਤਰਨਾਕ ਸਾਬਤ ਹੋਵੇਗੀ। ਚੱਕਰਵਾਤ ਨੂੰ ਕੈਟੇਗਰੀ-1 ਦੇ ਤਹਿਤ ਰੱਖਿਆ ਗਿਆ ਹੈ। 

Vandana

This news is Content Editor Vandana