ਆਸਟ੍ਰੇਲੀਆ : ਹਜ਼ਾਰਾਂ ਔਰਤਾਂ ਨੇ ''ਵੂਮੈਨਜ਼ ਮਾਰਚ'' ''ਚ ਲਿਆ ਹਿੱਸਾ

01/20/2019 4:33:14 PM

ਸਿਡਨੀ (ਭਾਸ਼ਾ)— ਔਰਤਾਂ ਵਿਰੁੱਧ ਹੋਣ ਵਾਲੀ ਹਿੰਸਾ ਦੇ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਆਸਟ੍ਰੇਲੀਆ ਵਿਚ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਇਜ਼ਰਾਇਲ ਦੀ ਇਕ ਵਿਦਿਆਰਥਣ ਅਈਆ ਮਾਸਰਵੇ ਦੀ ਹੱਤਿਆ ਦੇ ਕੁਝ ਦਿਨ ਬਾਅਦ ਆਯੋਜਿਤ ਹੋਇਆ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਸੜਕਾਂ 'ਤੇ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਇਜ਼ਰਾਇਲ ਦੀ 21 ਸਾਲਾ ਵਿਦਿਆਰਥਣ ਅਈਆ ਮਾਸਰਵੇ ਦੀ ਲਾਸ਼ ਇਕ ਟ੍ਰਾਮ ਸਟਾਪ ਨੇੜੇ ਬੁੱਧਵਾਰ ਨੂੰ ਮਿਲੀ ਸੀ। 

ਮਾਸਰਵੇ ਇਕ ਕਾਮੇਡੀ ਸ਼ੋਅ ਦੇਖ ਕੇ ਘਰ ਪਰਤ ਰਹੀ ਸੀ ਅਤੇ ਇਸ ਦੌਰਾਨ ਫੋਨ 'ਤੇ ਆਪਣੀ ਭੈਣ ਨਾਲ ਗੱਲ ਕਰ ਰਹੀ ਸੀ। ਇਸ ਦੌਰਾਨ ਹੀ ਮਾਸਰਵੇ 'ਤੇ ਹਮਲਾ ਹੋਇਆ, ਜਿਸ ਵਿਚ ਉਸ ਦੀ ਮੌਤ ਹੋ ਗਈ। ਇਸ ਹਫਤੇ ਦੇ ਅਖੀਰ ਵਿਚ ਇਸ ਰੈਲੀ ਦਾ ਆਯੋਜਨ ਮੈਲਬੌਰਨ, ਸਿਡਨੀ ਅਤੇ ਕੈਨਬਰਾ ਵਿਚ ਹੋਇਆ। ਇਹ ਮਾਰਚ ਉਸ 'ਵੂਮੈਨਜ਼ ਮੁਹਿੰਮ' ਦਾ ਹਿੱਸਾ ਸੀ ਜਿਸ ਦਾ ਆਯੋਜਨ ਪਹਿਲੀ ਵਾਰ ਅਮਰੀਕਾ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਜਨਵਰੀ 2017 ਵਿਚ ਕੀਤਾ ਗਿਆ ਸੀ।

Vandana

This news is Content Editor Vandana