ਕੋਰੋਨਾ ਸਬੰਧੀ ਟੈਸਟਿੰਗ ਤੋਂ ਇਨਕਾਰ ਕਰਨ ''ਤੇ ਲੱਗੇਗਾ ਜ਼ੁਰਮਾਨਾ : ਮੌਰੀਸਨ

07/01/2020 2:22:16 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਸਬੰਧੀ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਕੋਰੋਨਾਵਾਇਰਸ ਲਈ ਟੈਸਟ ਕਰਵਾਉਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ 'ਤੇ ਭਾਰੀ ਜ਼ੁਰਮਾਨੇ ਲਗਾਏ ਜਾ ਸਕਦੇ ਹਨ।

ਵਿਕਟੋਰੀਆ ਦੇ ਨੇੜੇ ਲਗਭਗ 1000 ਵਸਨੀਕਾਂ ਨੇ ਹਾਲ ਹੀ ਵਿਚ ਇੱਕ ਕਮਿਊਨਿਟੀ ਵਿਚ ਆਏ ਮਾਮਲਿਆਂ ਦੇ ਬਾਵਜੂਦ ਕੋਵਿਡ-19 ਲਈ ਦਿੱਤੀ ਜਾਂਚ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕੀਤਾ ਸੀ। ਮੌਰੀਸਨ ਨੇ ਬੁੱਧਵਾਰ ਨੂੰ ਕਿਹਾ,“ਇਹ ਨਿਰਾਸ਼ਾਜਨਕ ਹੈ। ਅਸੀਂ ਇਸ ਨੂੰ ਆਸਟ੍ਰੇਲੀਆਈ ਢੰਗ ਨਾਲ ਕਰ ਰਹੇ ਹਾਂ, ਕਦੇ-ਕਦੇ ਸਖਤੀ ਵੀ ਵਰਤਣੀ ਪੈਂਦੀ ਹੈ। ਭਾਵੇਂ ਇਹ ਜ਼ੁਰਮਾਨੇ ਦੇ ਤੌਰ 'ਤੇ ਹੋਵੇ ਜਾਂ ਪਾਬੰਦੀਆਂ ਦੇ ਤੌਰ 'ਤੇ। ਸਾਡਾ ਉਦੇਸ਼ ਹਰ ਕਿਸੇ ਨੂੰ ਸੁਰੱਖਿਅਤ ਰੱਖਣਾ ਹੈ।"

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਬਾਇਓਟੇਕ ਫਰਮ ਦਾ ਦਾਅਵਾ, ਕੋਰੋਨਾ ਵੈਕਸੀਨ ਦਾ ਮਨੁੱਖੀ ਟ੍ਰਾਇਲ ਸਫਲ

ਮੌਰੀਸਨ ਨੇ ਕਿਹਾ ਕਿ ਅੱਜ ਰਾਤ ਤੋਂ, 36 ਉਪਨਗਰ ਮਾਮਲਿਆਂ ਦੀ ਗਿਣਤੀ ਵਿਚ ਵਾਧੇ ਦੇ ਕਾਰਨ ਸਖ਼ਤ ਤਾਲਾਬੰਦ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਹੋਰ ਸੂਬੇ ਅਤੇ ਪ੍ਰਦੇਸ਼ ਹੋਟਲ ਦੇ ਕੁਆਰੰਟੀਨ ਵਿਚ ਹੋਈਆਂ ਗਲਤੀਆਂ ਤੋਂ ਸਬਕ ਲੈ ਸਕਦੇ ਹਨ। ਮੌਰੀਸਨ ਨੇ ਕਿਹਾ,''ਇਨਫੋਰਸਮੈਂਟ ਕੰਟਰੋਲ ਪ੍ਰੋਟੋਕੋਲ ਦੀ ਇਕ ਵੱਡੀ ਉਲੰਘਣਾ ਵਿਚ ਵਾਪਸ ਆਉਣ ਵਾਲੇ ਯਾਤਰੀਆਂ ਵੱਲੋਂ ਵਰਤੇ ਜਾਣ ਵਾਲੇ ਹੋਟਲ ਵਿਚ ਕੰਮ ਕਰ ਰਹੇ ਸਟਾਫ ਦੁਆਰਾ ਵਾਇਰਸ ਦੇ ਤਕਰੀਬਨ 50 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਨਿਆਂਇਕ ਜਾਂਚ ਸ਼ੁਰੂ ਕੀਤੀ ਗਈ ਹੈ।'' 

ਮੌਰੀਸਨ ਨੇ ਅੱਗੇ ਕਿਹਾ,“ਇਸ ਲਈ ਦੂਸਰੇ ਸੂਬਿਆਂ ਲਈ ਸਬਕ ਸਿੱਖਣ ਦਾ ਇਹ ਇਕ ਮਹੱਤਵਪੂਰਣ ਮੌਕਾ ਹੈ। ਇਹ ਵਿਕਟੋਰੀਆ, ਖ਼ਾਸਕਰ ਕੇ ਮੈਲਬੌਰਨ ਅਤੇ ਸਿਡਨੀ ਹਨ, ਜੋ ਵਿਦੇਸ਼ਾਂ ਤੋਂ ਆਸਟ੍ਰੇਲੀਆਈ ਲੋਕਾਂ ਦੇ ਦੇਸ਼ ਵਾਪਸ ਪਰਤਣ ਦੀ ਗੱਲ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਜੋਖਮ ਵਧੇਰੇ ਹਨ।" ਮੌਰੀਸਨ ਨੇ ਕੋਰੋਨਵਾਇਰਸ ਗਿਣਤੀ ਵਿਚ ਵਿਕਟੋਰੀਆ ਦੇ ਤਾਜ਼ਾ ਵਾਧੇ ਤੋਂ ਇਨਕਾਰ ਕਰ ਦਿੱਤਾ ਜਿਸਨੇ ਦੇਸ਼ ਦੇ ਬਾਕੀ ਹਿੱਸੇ ਨੂੰ ਜੋਖਮ ਵਿਚ ਪਾ ਦਿੱਤਾ ਹੈ।
 

Vandana

This news is Content Editor Vandana