ਆਸਟ੍ਰੇਲੀਆਈ ਵਿਗਿਆਨੀਆਂ ਨੇ ਪੈਦਾ ਕੀਤਾ ਕੋਰੋਨਾਵਾਇਰਸ, ਇਲਾਜ ''ਚ ਹੋਵੇਗਾ ਸਹਾਇਕ

01/29/2020 11:46:51 AM

ਸਿਡਨੀ (ਭਾਸ਼ਾ): ਦੁਨੀਆ ਭਰ ਵਿਚ ਤਬਾਹੀ ਮਚਾ ਰਹੇ ਕੋਰੋਨਾਵਾਇਰਸ ਨੂੰ ਪਹਿਲੀ ਵਾਰ ਚੀਨ ਦੇ ਬਾਹਰ ਕੰਟਰੋਲ ਹਾਲਤਾਂ ਵਿਚ ਵਿਕਸਿਤ ਕੀਤਾ ਗਿਆ ਹੈ। ਜਿਸ ਨਾਲ ਇਸ ਜਾਨਲੇਵਾ ਵਾਇਰਸ ਨਾਲ ਲੜਨ ਵਿਚ ਮਦਦ ਮਿਲ ਸਕਦੀ ਹੈ। ਇਸ ਖਤਰਨਾਕ ਵਾਇਰਸ ਨਾਲ ਚੀਨ ਵਿਚ ਹੁਣ ਤੱਕ 132 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਇਸ ਇਨਫੈਕਸ਼ਨ ਦੀ ਚਪੋਟ ਵਿਚ ਹਨ। ਮੈਲਬੌਰਨ ਯੂਨੀਵਰਸਿਟੀ ਅਤੇ ਰੋਇਲ ਮੈਲਬੌਰਨ ਹਸਪਤਾਲ ਦੇ ਸ਼ੋਧ ਕਰਤਾਵਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਖੋਜ ਨਾਲ ਵਾਇਰਸ ਦੀ ਗਲੋਬਲ ਰੂਪ ਨਾਲ ਸਹੀ ਜਾਂਚ ਕਰਨ ਅਤੇ ਉਸ ਦਾ ਇਲਾਜ ਲੱਭਣ ਵਿਚ ਮਦਦ ਮਿਲੇਗੀ।

ਦੀ ਰੋਇਲ ਮੈਲਬੌਰਨ ਹਸਪਤਾਲ ਦੇ ਜੂਲੀਯਨ ਡਰੂਸ ਨੇ ਕਿਹਾ,''ਚੀਨੀ ਅਧਿਕਾਰੀਆਂ ਨੇ ਇਸ ਨੋਵਲ ਕੋਰੋਨਾਵਾਇਰਸ ਦੇ ਜੀਨ ਦਾ ਸਮੂਹ ਜਾਰੀ ਕੀਤਾ ਸੀ ਜੋ ਇਸ ਰੋਗ ਦੀ ਪਛਾਣ ਕਰਨ ਵਿਚ ਸਹਾਇਕ ਹੈ। ਭਾਵੇਂਕਿ ਅਸਲੀ ਵਾਇਰਸ ਦੇ ਹੋਣ ਦਾ ਮਤਲਬ ਹੈ ਕਿ ਹੁਣ ਜਾਂਚ ਦੇ ਸਾਰੇ ਤਰੀਕਿਆਂ ਦੀ ਪੁਸ਼ਟੀ ਕਰਨ ਦੀ ਸਮੱਰਥਾ ਹੈ ਜੋ ਇਸ ਰੋਗ ਦੇ ਖਾਤਮੇ ਵਿਚ ਕਾਫੀ ਮਹੱਤਵਪੂਰਨ ਸਾਬਤ ਹੋਵੇਗਾ।'' 

ਕੁਦਰਤੀ ਵਾਤਾਵਰਨ ਦੇ ਬਾਹਰ ਜਿਹੜਾ ਵਾਇਰਸ ਵਿਕਸਿਤ ਗਿਆ ਹੈ ਉਸ ਦੀ ਵਰਤੋਂ ਐਂਟੀਬੌਡੀ ਜਾਂਚ ਵਿਕਸਿਤ ਕਰਨ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨਾਲ ਉਹਨਾਂ ਮਰੀਜ਼ਾਂ ਵਿਚ ਵੀ ਵਾਇਰਸ ਦਾ ਪਤਾ ਲਗਾਇਆ ਜਾ ਸਕੇਗਾ ਜੋ ਲੱਛਣ ਨਜ਼ਰ ਨਾ ਆਉਣ ਕਾਰਨ ਖੁਦ ਦੇ ਇਨਫੈਕਟਿਡ ਹੋਣ ਦੀ ਗੱਲ ਤੋਂ ਅਣਜਾਣ ਹਨ।

Vandana

This news is Content Editor Vandana