ਆਸਟ੍ਰੇਲੀਆ ਵੱਲੋਂ ਗਲੋਬਲ ਮਨੀ ਟਰਾਂਸਫਰ ਮੰਚ ''ਪੇ-ਪਾਲ'' ਵਿਰੁੱਧ ਜਾਂਚ ਦੇ ਆਦੇਸ਼

09/24/2019 2:48:10 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਵਿੱਤੀ ਰੈਗੁਲੇਟਰੀ ਨੇ ਗਲੋਬਲ ਮਨੀ ਟਰਾਂਸਫਰ ਮੰਚ ਪੇ-ਪਾਲ ਵਿਰੁੱਧ ਜਾਂਚ ਦੇ ਆਦੇਸ਼ ਦਿੱਤੇ ਹਨ। ਅਜਿਹਾ ਸ਼ੱਕ ਹੈ ਕਿ ਯੌਨ ਅਪਰਾਧੀ ਇਸ ਦੀ ਵਰਤੋਂ ਏਸ਼ੀਆ ਤੋਂ ਬਾਲ ਸ਼ੌਸ਼ਣ ਸਮੱਗਰੀ ਖਰੀਦਣ ਵਿਚ ਕਰ ਰਹੇ ਹਨ। ਆਸਟ੍ਰੇਲੀਅਨ ਟ੍ਰਾਂਜਕਸ਼ਨ ਰਿਪੋਰਟਸ ਐਂਡ ਐਨਾਲਿਸਿਸ ਸੈਂਟਰ (AUSTRAC) ਇਸ ਮਾਮਲੇ ਦੀ ਜਾਂਚ ਲਈ ਬਾਹਰੀ ਆਡੀਟਰ ਨਿਯੁਕਤ ਕਰੇਗਾ। ਸੈਂਟਰ ਪੇ-ਪਾਲ ਵੱਲੋਂ ਦੇਸ਼ ਦੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿਰੋਧੀ ਵਿੱਤੀ ਕਾਨੂੰਨ ਦੇ ਕਥਿਤ ਤੌਰ 'ਤੇ ਤੋੜੇ ਜਾਣ ਦੇ ਦੋਸ਼ਾਂ ਕਾਰਨ ਚਿੰਤਤ ਹੈ। 

ਏ.ਯੂ.ਐੱਸ.ਟੀ.ਆਰ.ਏ.ਸੀ. ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਵਿੱਤੀ ਸੇਵਾ ਖੇਤਰ ਤੋਂ ਮਿਲੀ ਫੰਡ ਟਰਾਂਸਫਰ ਸੂਚਨਾ ਰਿਪੋਰਟ ਦੇ ਆਧਾਰ 'ਤੇ ਬਾਲ ਯੌਨ ਸ਼ੋਸ਼ਣ ਜਿਹੇ ਗੰਭੀਰ ਅਪਰਾਧਾਂ ਨੂੰ ਰੋਕਣ ਲਈ ਆਪਣੇ ਹਿੱਸੇਦਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਏ.ਯੂ.ਐੱਸ.ਟੀ.ਆਰ.ਏ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕੋਲ ਰੋਸ ਨੇ ਏਜੰਸੀ ਨੂੰ ਦੱਸਿਆ,''ਆਨਲਾਈਨ ਬਾਲ ਸ਼ੋਸ਼ਣ ਸਮੱਗਰੀ ਨੂੰ ਆਸਟ੍ਰੇਲੀਆ ਤੋਂ ਕਿਸੇ ਵੀ ਖੇਤਰ ਵਿਚ ਉਦਾਹਰਨ ਦੇ ਤੌਰ 'ਤੇ ਫਿਲੀਪੀਨਜ਼ ਵਿਚ ਬਹੁਤ ਘੱਟ ਕੀਮਤ ਵਿਚ ਮੰਗਾਇਆ ਜਾ ਸਕਦਾ ਹੈ। ਅਜਿਹਾ ਲਗਾਤਾਰ ਹੋ ਰਿਹਾ ਹੈ ਅਤੇ ਬਦਕਿਸਮਤੀ ਨਾਲ ਪੇ-ਪਾਲ ਅਜਿਹਾ ਹੀ ਇਕ ਮੰਚ ਹੈ ਜਿਸ ਦੀ ਵਰਤੋਂ ਉਹ ਉਸ ਲਈ ਕਰ ਸਕਦੇ ਹਨ।'' 

ਉਨ੍ਹਾਂ ਨੇ ਕਿਹਾ ਕਿ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਆਡੀਟਰ ਇਸ ਗੱਲ ਦੀ ਜਾਂਚ ਕਰਨ ਕਿ ਪੇ-ਪਾਲ ਦੇ ਨਾਲ ਕਿਸ ਤਰ੍ਹਾਂ ਦੇ ਖਤਰੇ ਰਹੇ ਹਨ ਅਤੇ ਵਰਤਮਾਨ ਵਿਚ ਵੀ ਮੌਜੂਦ ਹਨ। ਪੇ-ਪਾਲ ਦੇ ਆਸਟ੍ਰੇਲੀਆਈ ਬੁਲਾਰੇ ਨੇ ਕਿਹਾ ਕਿ ਅੰਦਰੂਨੀ ਸਮੀਖਿਆ ਦੇ ਬਾਅਦ ਕੰਪਨੀ ਨੇ ਆਪਣੇ ਰਿਪੋਟਿੰਗ ਸਿਸਟਮ ਵਿਚ ਕਿਸੇ ਤਰ੍ਹਾਂ ਦਾ ਮਾਮਲਾ ਹੋਣ ਦੇ ਬਾਰੇ ਵਿਚ ਏ.ਯੂ.ਐੱਸ.ਟੀ.ਆਰ.ਏ.ਸੀ. ਨੂੰ ਖੁਦ ਸੂਚਿਤ ਕੀਤਾ ਹੈ।

Vandana

This news is Content Editor Vandana