ਆਸਟ੍ਰੇਲੀਆ ਨੇ ਆਪਣੇ ਰਾਸ਼ਟਰੀ ਗੀਤ ''ਚ ਬਦਲਿਆ ਇਕ ਸ਼ਬਦ

01/01/2021 12:45:29 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਨੇ ਮੂਲ ਵਸਨੀਕਾਂ ਨੂੰ ਸਨਮਾਨ ਦੇਣ ਦੇ ਲਈ ਆਪਣੇ ਰਾਸ਼ਟਰੀ ਗੀਤ ਵਿਚ ਇਕ ਸ਼ਬਦ ਬਦਲਿਆ ਹੈ, ਜਿਸ ਨੂੰ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ 'ਏਕਤਾ ਦੀ ਭਾਵਨਾ' ਕਰਾਰ ਦਿੱਤਾ। ਪ੍ਰਧਾਨ ਮੰਤਰੀ ਮੌਰੀਸਨ ਨੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਵੇਲੇ ਰਾਸ਼ਟਰੀ ਗੀਤ 'ਐਡਵਾਂਸ ਆਸਟ੍ਰੇਲੀਆ ਫੇਅਰ' ਦੀ ਦੂਜੀ ਲਾਈਨ 'ਫੌਰ ਵੁਈ ਆਰ ਯੰਗ ਐਂਡ ਫ੍ਰੀ' (ਅਸੀਂ ਜਵਾਨ ਹਾਂ ਅਤੇ ਸੁਤੰਤਰ ਹਾਂ) ਨੂੰ ਬਦਲ ਕੇ 'ਫੌਰ ਵੁਈ ਆਰ ਵਨ ਐਂਡ ਫ੍ਰੀ' (ਅਸੀਂ ਇਕ ਅਤੇ ਸੁਤੰਤਰ ਹਾਂ) ਕਰਨ ਦੀ ਘੋਸ਼ਣਾ ਕੀਤੀ। ਇਹ ਤਬਦੀਲੀ ਸ਼ੁੱਕਰਵਾਰ 1 ਜਨਵਰੀ, 2021 ਤੋਂ ਲਾਗੂ ਹੋਵੇਗੀ।

 

ਮੌਰੀਸਨ ਨੇ ਕਿਹਾ,''ਹੁਣ ਇਹ ਯਕੀਨੀ ਕਰਨ ਦਾ ਸਮਾਂ ਹੈ ਕਿ ਇਹ ਮਹਾਨ ਏਕਤਾ ਸਾਡੇ ਰਾਸ਼ਟਰੀ ਗੀਤ ਵਿਚ ਪੂਰੀ ਤਰ੍ਹਾਂ ਝਲਕੇ।'' ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਧਰਤੀ 'ਤੇ ਸਭ ਤੋਂ ਸਫਲ ਬਹੁ ਸਭਿਆਚਾਰਕ ਰਾਸ਼ਟਰ ਹੈ। ਮੌਰੀਸਨ ਨੇ ਕਿਹਾ,''ਇਹ ਏਕਤਾ ਦੀ ਭਾਵਨਾ ਹੈ। ਅਸੀਂ ਯਕੀਨੀ ਕਰਦੇ ਹਾਂ ਕਿ ਸਾਡਾ ਰਾਸ਼ਟਰੀ ਗੀਤ ਇਸ ਸੱਚਾਈ ਅਤੇ ਸਾਂਝੀ ਪ੍ਰਸ਼ੰਸਾ ਨੂੰ ਦਰਸਾਉਂਦਾ ਹੈ।''

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਐੱਚ-1ਬੀ ਵੀਜ਼ਾ ਪਾਬੰਦੀ ਦੀ ਵਧਾਈ ਮਿਆਦ, ਭਾਰਤੀ ਆਈ.ਟੀ. ਪੇਸ਼ੇਵਰ ਹੋਣਗੇ ਪ੍ਰਭਾਵਿਤ

ਆਸਟ੍ਰੇਲੀਆ ਦੇ ਮੂਲ ਵਸਨੀਕਾਂ ਸੰਬੰਧੀ ਮਾਮਲਿਆਂ ਦੇ ਮੰਤਰੀ ਕੇਨ ਵਯਾਟ ਨੇ ਇਕ ਬਿਆਨ ਵਿਚ ਕਿਹਾ ਕਿ ਉਹਨਾਂ ਕੋਲੋਂ ਇਸ ਤਬਦੀਲੀ ਦੇ ਬਾਰੇ ਵਿਚ ਪੁੱਛਿਆ ਗਿਆ ਸੀ ਅਤੇ ਉਹਨਾਂ ਨੇ ਇਸ ਨੂੰ ਆਪਣਾ ਸਮਰਥਨ ਦਿੱਤਾ।

 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ। 

Vandana

This news is Content Editor Vandana