ਆਸਟ੍ਰੇਲੀਆਈ ਨਿਗਰਾਨੀ ਸਮੂਹ ਦੀ ਅਪੀਲ, ਫੇਸਬੁੱਕ ਤੇ ਗੂਗਲ ਨੂੰ ਕੀਤਾ ਜਾਵੇ ਕੰਟਰੋਲ

07/26/2019 2:22:59 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਇਕ ਨਿਗਰਾਨੀ ਸਮੂਹ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਅਤੇ ਗੂਗਲ ਦੀ ਨਿੱਜੀ ਡਾਟਾ ਤੱਕ ਪਹੁੰਚ ਅਤੇ ਆਨਲਾਈਨ ਇਸ਼ਤਿਹਾਰਾਂ 'ਤੇ ਉਸ ਦੀ ਹਕੂਮਤ ਨੂੰ ਕੰਟਰੋਲ ਕਰਨ ਲਈ ਸਖਤ ਕਦਮ ਚੁੱਕਣ ਦਾ ਸੁਝਾਅ ਦਿੱਤਾ। ਆਸਟ੍ਰੇਲੀਆਈ ਸਰਕਾਰ ਨੇ ਕਿਹਾ ਕਿ ਉਹ ਨਿਗਰਾਨੀ ਸਮੂਹ ਦੇ 23 ਸੁਝਾਆਂ 'ਤੇ ਵਿਚਾਰ ਕਰੇਗੀ ਅਤੇ ਸਾਲ ਦੇ ਅਖੀਰ ਤੱਕ ਇਸ ਦੇ ਨਿਯਮਾਂ ਸਬੰਧੀ ਪ੍ਰਸਤਾਵ ਪੇਸ਼ ਕਰੇਗੀ। ਆਸਟ੍ਰੇਲੀਆ ਦੇ ਵਿੱਤ ਮੰਤਰੀ ਜੋਸ਼ ਫ੍ਰਾਇਡੇਨਬਰਗ ਨੇ 'ਆਸਟ੍ਰੇਲੀਅਨ ਕੌਂਮਪੀਟੀਸ਼ਨ ਐਂਡ ਕੰਨਜ਼ਿਊਮਰ ਕਮਿਸ਼ਨ' ਦੀ ਰਿਪੋਰਟ ਦਾ ਸਵਾਗਤ ਕੀਤਾ। ਭਾਵੇਂਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਕਿਹੜੇ ਸੁਝਾਆਂ ਨੂੰ ਲਾਗੂ ਕੀਤਾ ਜਾਵੇਗਾ।

ਫ੍ਰਾਇਡੇਨਬਰਗ ਨੇ ਕਿਹਾ,''ਉਨ੍ਹਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਹੋਰ ਵੀ ਜ਼ਿਆਦਾ ਪਾਰਦਰਸ਼ੀ ਕੀਤੇ ਜਾਣ ਦੀ ਲੋੜ ਹੈ।'' ਉਨ੍ਹਾਂ ਨੇ ਕਿਹਾ,''ਵਿਸ਼ਵ ਕਦੇ ਵਪਾਰਕ ਰੂਪ ਨਾਲ ਇੰਨਾ ਸੰਵੇਦਨਸ਼ੀਲ ਨਹੀਂ ਰਿਹਾ ਅਤੇ ਸਿਰਫ ਦੋ ਕੰਪਨੀਆਂ ਦੀ ਨਿੱਜੀ  ਡਾਟਾ ਤੱਕ ਪਹੁੰਚ ਹੈ।'' ਨਿਗਰਾਨੀ ਸਮੂਹ ਨੇ ਦੱਸਿਆ ਕਿ ਕਰੀਬ 1.7 ਕਰੋੜ ਆਸਟ੍ਰੇਲੀਆਈ ਹਰ ਮਹੀਨੇ ਫੇਸਬੁੱਕ ਦੀ ਵਰਤੋਂ ਕਰਦੇ ਹਨ ਅਤੇ ਰੋਜ਼ਾਨਾ ਕਰੀਬ 30 ਮਿੰਟ ਇਸ 'ਤੇ ਬਿਤਾਉਂਦੇ ਹਨ ਜਦਕਿ 98 ਫੀਸਦੀ ਆਸਟ੍ਰੇਲੀਆਈ ਗੂਗਲ ਦੀ ਵਰਤੋਂ ਕਰਦੇ ਹਨ।

Vandana

This news is Content Editor Vandana