ਆਸਟ੍ਰੇਲੀਆ ''ਚ ਗੂਗਲ ਸਰਚ ''ਚ ਖ਼ਬਰਾਂ ਮਿਲਣੀਆਂ ਬੰਦ, ਸਰਕਾਰ ਨੇ ਲਗਾਈ ਫਟਕਾਰ

01/17/2021 6:06:26 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਗੂਗਲ ਨੇ ਆਪਣੇ ਸਰਚ ਨਤੀਜਿਆਂ ਵਿਚ ਖ਼ਬਰਾਂ ਦਿਖਾਉਣੀਆਂ ਬੰਦ ਕਰ ਦਿੱਤੀਆਂ ਹਨ। ਇਸ ਦਾ  ਖੁਲਾਸਾ ਵੈਬਸਾਈਟਾਂ ਵੱਲੋਂ ਸ਼ਿਕਾਇਤ ਕਰਨ 'ਤੇ ਹੋਇਆ। ਗੂਗਲ ਨੇ ਇਸ ਨੂੰ ਨੀਤੀਗਤ ਤਬਦੀਲੀ ਦਸੱਦਿਆਂ ਹੋਏ ਰੋਕ ਦੀ ਗੱਲ ਮੰਨ ਲਈ ਹੈ। ਉੱਥੇ ਆਸਟ੍ਰੇਲੀਆ ਸਰਕਾਰ ਨੇ ਚੋਰੀ ਛੁਪੇ ਲਗਾਈ ਗਈ ਪਾਬੰਦੀ 'ਤੇ ਗੂਗਲ ਨੂੰ ਫਟਕਾਰ ਲਗਾਈ ਹੈ। ਇਸ ਦੇ ਜਵਾਬ ਵਿਚ ਆਸਟ੍ਰੇਲੀਆ ਨੇ ਖਜ਼ਾਨਾ ਮੰਤਰੀ ਜੋਸ਼ ਫ੍ਰਾਈਡੇਨਬਰਗ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਕੰਟੇਟ ਬਲਾਕ ਕਰਨ ਦੀ ਬਜਾਏ ਗੂਗਲ ਇਹਨਾਂ ਖ਼ਬਰਾਂ ਦਾ ਪੈਸਾ ਚੁਕਾਉਣ ਦੀ ਤਿਆਰੀ ਕਰੇ। 

ਗੂਗਲ ਨੇ ਸਫਾਈ ਦਿੱਤੀ ਹੈ ਕਿ ਉਸ ਨੇ ਪ੍ਰਯੋਗ ਦੇ ਤੌਰ 'ਤੇ ਆਸਟ੍ਰੇਲੀਆ ਦੇ ਕੁੱਲ ਗੂਗਲ ਖਪਤਕਾਰਾਂ ਵਿਚੋਂ ਇਕ-ਇਕ ਫੀਸਦੀ 'ਤੇ ਇਹ ਤਬਦੀਲੀਆਂ ਕੀਤੀਆਂ ਹਨ। ਇਹ ਪ੍ਰਯੋਗ ਫਰਵਰੀ ਤੱਕ ਚੱਲੇਗਾ। ਅਸਲ ਵਿਚ ਆਸਟ੍ਰੇਲੀਆ ਸਰਕਾਰ ਗੂਗਲ, ਫੇਸਬੁੱਕ ਸਮੇਤ ਕਈ ਟੇਕ ਕੰਪਨੀਆਂ 'ਤੇ ਕਾਨੂੰਨ ਲਿਆ ਰਹੀ ਹੈ ਜਿਸ ਦੇ ਤਹਿਤ ਉਹ ਸਮਾਚਾਰ ਸੰਸਥਾਵਾਂ ਦਾ ਕੰਟੈਟ ਦਿਖਾ ਕੇ ਜੋ ਕਮਾਈ ਕਰ ਰਹੇ ਹਨ, ਉਸ ਵਿਚੋਂ ਸੰਸਥਾਵਾਂ ਨੂੰ ਪੈਸਾ ਦੇਣਾ ਹੋਵੇਗਾ। ਖਪਤਕਾਰਾਂ ਦੀ ਪਸੰਦ ਨਾਲ ਸਬੰਧਤ ਡਾਟਾ ਵੀ ਇੱਥੋਂ ਦੀਆਂ ਦੋ ਪ੍ਰਸਾਰਨ ਸੰਸਥਾਵਾਂ ਨਾਲ ਸਾਂਝਾ ਕਰਨ ਲਈ ਕਿਹਾ ਜਾ ਰਿਹਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਸਰਕਾਰ ਵੱਲੋਂ ਨਿਯੁਕਤ ਅਧਿਕਾਰੀ ਤੈਅ ਕਰੇਗਾ ਕਿ ਕੰਪਨੀਆਂ ਕਿੰਨਾ ਪੈਸਾ ਦੇਣਗੀਆਂ।

ਫੇਸਬੁੱਕ ਨੇ ਦਿੱਤੀ ਧਮਕੀ
ਫੇਸਬੁੱਕ ਵੀ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ। ਉਸ ਨੇ ਹਾਲ ਹੀ ਵਿਚ ਧਮਕੀ ਦਿੱਤੀ ਸੀ ਕਿ ਜੇਕਰ ਕਾਨੂੰਨ ਪਾਸ ਹੋਇਆ ਤਾਂ ਉਹ ਆਸਟ੍ਰੇਲੀਆ ਵਿਚ ਆਪਣੇ ਪਲੇਟਫਾਰਮ 'ਤੇ ਖਪਤਕਾਰਾਂ ਨੂੰ ਖ਼ਬਰਾਂ ਸਾਂਝੀਆਂ ਕਰਨ ਤੋਂ ਰੋਕ ਦੇਵੇਗਾ। ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬੈਨ ਕਰਨ ਦੇ ਬਾਅਦ ਸਿਰਫ ਦੋ ਦਿਨ ਵਿਚ ਫੇਸਬੁੱਕ ਅਤੇ ਟਵਿੱਟਰ ਦਾ ਬਾਜ਼ਾਰ ਮੁੱਲ 3.77 ਲੱਖ ਕਰੋੜ ਘਟ ਗਿਆ ਹੈ। ਸ਼ੇਅਰਧਾਰਕਾਂ ਨੇ ਵੱਡੀ ਗਿਣਤੀ ਵਿਚ ਇਸ ਦੇ ਸ਼ੇਅਰ ਵੇਚੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana