ਆਸਟ੍ਰੇਲੀਆ : ਘਰ ''ਚ ਲੱਗੀ ਅੱਗ, ਬਚਾਇਆ ਗਿਆ ਬਜ਼ੁਰਗ ਜੋੜਾ

06/11/2020 9:51:36 AM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਉੱਤਰੀ ਸਮੁੰਦਰੀ ਤੱਟਾਂ ਦੇ ਨੇੜੇ ਬਣੇ ਇਕ ਘਰ ਵਿਚ ਅੱਗ ਲੱਗ ਗਈ। ਇਸ ਘਰ ਵਿਚ ਇਕ ਬਜ਼ੁਰਗ ਜੋੜਾ ਰਹਿੰਦਾ ਸੀ। ਮੌਕੇ 'ਤੇ ਪਹੁੰਚੇ ਗੁਆਂਢੀਆਂ ਨੇ ਬਜ਼ੁਰਗ ਜੋੜੇ ਦੀ ਜਾਨ ਬਚਾਈ। ਅਸਲ ਵਿਚ ਉਹਨਾਂ ਦੇ ਇਕ ਗੁਆਂਢੀ ਨੇ ਦਰਵਾਜੇ 'ਤੇ ਲੱਗੇ ਸੀ.ਸੀ.ਟੀ.ਵੀ. ਜ਼ਰੀਏ ਜੋੜੇ ਦੇ ਘਰ ਨੂੰ ਅੱਗ ਲੱਗੀ ਦੇਖੀ ਅਤੇ ਤੁਰੰਤ ਐਮਰਜੈਂਸੀ ਅਧਿਕਾਰੀਆਂ ਨੂੰ ਫੋਨ ਕੀਤਾ। ਇਸ ਮਗਰੋਂ ਉਹ ਹੋਰ ਲੋਕਾਂ ਸਮੇਤ ਤੁਰੰਤ ਜੋੜੇ ਦੀ ਮਦਦ ਲਈ ਉੱਥੇ ਪਹੁੰਚ ਗਿਆ।

ਘਰ ਦੇ ਅੰਦਰੋਂ ਇਕ ਹੋਰ ਬੀਬੀ ਜਿਸ ਨੂੰ ਬਜ਼ੁਰਗ ਬੀਬੀ ਮੰਨਿਆ ਜਾਂਦਾ ਹੈ, ਨੇ ਮਦਦ ਦੀ ਮੰਗ ਕਰਦਿਆਂ ਦੱਸਿਆ ਕਿ ਉਹ ਘਰ ਦੇ ਉੱਪਰੀ ਹਿੱਸੇ ਵਿਚ ਹਨ। ਪੁਲਸ ਨੇ ਆਪਣੇ ਬਿਆਨ ਵਿਚ ਦੱਸਿਆ ਕਿ 89 ਸਾਲ ਦੀ ਉਮਰ ਦਾ ਇਕ ਵਿਅਕਤੀ ਅਤੇ 84 ਸਾਲ ਦੀ ਇਕ ਬੀਬੀ ਕੱਲ ਸ਼ਾਮ ਕਿਲਰਨੀ ਹਾਈਟਸ ਵਿਚ ਡਬਲਿਨ ਐਵੀਨਿਊ ਵਿਖੇ ਦੋ-ਮੰਜ਼ਿਲਾ ਮਕਾਨ ਦੇ ਉੱਪਰੀ ਹਿੱਸੇ ਦੀ ਬਾਲਕੋਨੀ ਵਿਚ ਫਸ ਗਏ ਸਨ। ਰਿਪਰੋਟਾਂ ਮੁਤਾਬਕ ਸ਼ਾਟ ਸਰਕਿਟ ਕਾਰਨ ਅੱਗ ਲੱਗ ਗਈ।

ਘਰ ਵਿਚ ਰਹਿਣ ਵਾਲੇ ਦੋ ਲੋਕ, ਜੋ ਅੱਗ ਕਾਰਨ ਜ਼ਖਮੀ ਹੋ ਗਏ ਸਨ ਅਤੇ ਨੇੜੇ ਰਹਿੰਦੇ ਇਕ 45 ਸਾਲਾ ਵਿਅਕਤੀ ਨੂੰ ਧੂੰਏਂ ਵਿਚ ਸਾਹ ਲੈਣ ਅਤੇ ਮਾਮੂਲੀ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਅੱਗ 'ਤੇ ਕਾਬੂ ਪਾਉਣ ਲਈ 22 ਤੋਂ ਵੱਧ ਫਾਇਰ ਫਾਈਟਰਜ਼ ਨੇ ਇਕ ਘੰਟੇ ਵਿਚ ਛੇ ਇੰਜਣਾਂ ਦੀ ਵਰਤੋਂ ਕੀਤੀ। ਅੱਗ ਕਾਰਨ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

Vandana

This news is Content Editor Vandana