AUS : ਧੀ ਨੇ ਕੀਤਾ ਮਾਂ ਦਾ ਕਤਲ, ਸਿਰ ਕੱਟ ਕੇ ਰੱਖ ''ਤਾ ਫੁੱਟਪਾਥ ''ਤੇ

07/22/2019 3:40:04 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 25 ਸਾਲਾ ਕੁੜੀ ਨੇ ਚਾਕੂ ਨਾਲ ਆਪਣੀ 57 ਸਾਲਾ ਮਾਂ ਦਾ ਸਿਰ ਸਰੀਰ ਤੋਂ ਵੱਖ ਕਰ ਦਿੱਤਾ। ਸਿਰਫ ਇੰਨਾ ਹੀ ਨਹੀਂ ਕੁੜੀ ਨੇ ਮਾਂ ਦੇ ਸਿਰ ਨੂੰ ਗੁਆਂਢੀ ਦੇ ਘਰ ਦੇ ਬਾਹਰ ਫੁੱਟਪਾਥ 'ਤੇ ਰੱਖ ਦਿੱਤਾ। ਇਹ ਵਾਰਦਾਤ ਸ਼ਨੀਵਾਰ ਨੂੰ ਵੈਸਟਰਨ ਸਿਡਨੀ ਦੇ ਸੈਂਟ ਕਲੇਅਰ ਵਿਚ ਵਾਪਰੀ। ਪੁਲਸ ਦਾ ਕਹਿਣਾ ਹੈ ਕਿ 25 ਸਾਲਾ ਕੁੜੀ ਨੂੰ ਆਪਣੀ ਮਾਂ ਦੇ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਸ ਨੇ ਦੱਸਿਆ ਕਿ ਵਾਰਦਾਤ ਤੋਂ ਪਹਿਲਾਂ ਮਾਂ-ਧੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਜ਼ੋਰਦਾਰ ਬਹਿਸ ਹੋਈ ਸੀ। ਇਸ ਮਗਰੋਂ ਗੁਆਂਢੀਆਂ ਨੇ ਉਨ੍ਹਾਂ ਦੇ ਘਰੋਂ ਸ਼ੋਰ ਦੀਆਂ ਆਵਾਜ਼ਾਂ ਸੁਣੀਆਂ। ਇਸ ਘਟਨਾ ਦੀ ਜਾਣਕਾਰੀ ਗੁਆਂਢੀਆਂ ਨੇ ਫੋਨ ਕਰ ਕੇ ਪੁਲਸ ਨੂੰ ਦਿੱਤੀ। ਭਾਵੇਂਕਿ ਦੋਸ਼ੀ ਕੁੜੀ ਨੇ ਗ੍ਰਿਫਤਾਰੀ ਦੇ ਬਾਅਦ ਜ਼ਮਾਨਤ ਲਈ ਪਟੀਸ਼ਨ ਦਾਇਰ ਨਹੀਂ ਕੀਤੀ ਹੈ। ਘਟਨਾ ਦਾ ਵੇਰਵਾ ਦਿੰਦਿਆਂ ਡਿਟੈਕਟਿਵ ਸੁਪਰਡੈਂਟ ਇੰਸਪੈਕਟਰ ਬ੍ਰੇਟ ਮੈਕ ਫੈਡੇਨ ਨੇ ਦੱਸਿਆ ਕਿ ਇਕ ਇਹ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਹੈ। ਉਨ੍ਹਾਂ ਨੇ ਆਪਣੇ ਇੰਨੇ ਸਾਲ ਦੇ ਕਰੀਅਰ ਵਿਚ ਇੰਨੀ ਖੌਫਨਾਕ ਵਾਰਦਾਤ ਨਹੀਂ ਦੇਖੀ ਸੀ।

ਇਸ ਤੋਂ ਪਹਿਲਾਂ ਦੋਸ਼ੀ ਕੁੜੀ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਉਸ ਦੀ ਕਲਾਈਂਟ ਨਾਲ ਸਿਹਤ ਸਬੰਧੀ ਸਮੱਸਿਆ ਹੈ। ਇਸ ਦੇ ਬਾਅਦ ਅਗਲੀ ਸੁਣਵਾਈ ਤੋਂ ਪਹਿਲਾਂ ਕੁੜੀ ਦੀ ਹਸਪਤਾਲ ਵਿਚ ਜਾਂਚ ਕਰਾਉਣ ਦਾ ਆਦੇਸ਼ ਦੇ ਦਿੱਤਾ ਗਿਆ। ਵੀਡੀਓ ਕਾਨਫਰੈਸਿੰਗ ਜ਼ਰੀਏ ਪੇਸ਼ੀ ਵਿਚ ਦੋਸ਼ੀ ਕੁੜੀ ਨੇ ਕਿਹਾ,''ਜੋ ਕੁਝ ਵੀ ਹੋਇਆ ਉਸ ਦੇ ਬਾਅਦ ਤੋਂ ਉਹ ਆਪਣੇ ਹੱਥਾਂ ਦੀਆਂ ਉਂਗਲਾਂ ਵੀ ਹਿਲਾ ਨਹੀਂ ਪਾ ਰਹੀ। ਨਾਲ ਹੀ ਉਹ ਆਪਣੇ ਹੱਥਾਂ 'ਤੇ ਲੱਗੇ ਖੂਨ ਦੇ ਨਿਸ਼ਾਨਾਂ ਨੂੰ ਠੀਕ ਤਰੀਕੇ ਨਾਲ ਧੋਣ ਵਿਚ ਸਮਰੱਥ ਨਹੀਂ ਹੈ।'' 

ਪੁਲਸ ਦਾ ਕਹਿਣਾ ਹੈ ਕਿ ਵਾਰਦਾਤ ਵਿਚ ਕਈ ਚਾਕੂਆਂ ਦੀ ਵਰਤੋਂ ਕੀਤੀ ਗਈ। ਪੁਲਸ ਨੇ ਘਟਨਾ ਸਥਲ ਤੋਂ ਚਾਕੂਆਂ ਨੂੰ ਜ਼ਬਤ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਕਰਨਾ ਬਹੁਤ ਮੁਸ਼ਕਲ ਅਤੇ ਚੁਣੌਤੀਪੂਰਣ ਹੈ।

Vandana

This news is Content Editor Vandana