ਬੱਚੇ ਦੇ ਲਿੰਗ ਦੀ ਪਛਾਣ ਲਈ ਜੋੜੇ ਨੇ ਕੀਤਾ ਸਟੰਟ, ਵਾਪਰਿਆ ਹਾਦਸਾ

12/09/2018 12:00:56 PM

ਸਿਡਨੀ (ਬਿਊਰੋ)— ਇਕ ਆਸਟ੍ਰੇਲੀਆਈ ਜੋੜੇ ਨੇ ਆਪਣੇ ਬੱਚੇ ਦੇ ਲਿੰਗ ਦਾ ਪਤਾ ਲਗਾਉਣ ਦਾ ਅਨੋਖਾ ਤਰੀਕਾ ਵਰਤਿਆ। ਪਰ ਜੋੜੇ ਵੱਲੋਂ ਵਰਤਿਆ ਤਰੀਕਾ ਖੁਦ ਉਨ੍ਹਾਂ 'ਤੇ ਹੀ ਭਾਰੀ ਪੈ ਗਿਆ। ਜੋੜੇ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਬੇਟਾ ਜਾਂ ਬੇਟੀ ਦੀ ਜਾਣਕਾਰੀ ਦੇਣ ਲਈ ਖਤਰਨਾਕ ਤਰੀਕਾ ਵਰਤਿਆ। ਜੋੜੇ ਨੇ ਤੈਅ ਕੀਤਾ ਕਿ ਉਹ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਕਾਰ ਵਿਚੋਂ ਗੁਲਾਬੀ ਜਾਂ ਨੀਲਾ ਧੂੰਆਂ ਕੱਢ ਕੇ ਬੱਚੇ ਦੇ ਬਾਰੇ ਵਿਚ ਦੱਸਣਗੇ। ਪਰ ਜੋੜੇ ਦਾ ਇਹ ਤਰੀਕਾ ਜਾਨਲੇਵਾ ਸਾਬਤ ਹੋਇਆ। ਕਿਉਂਕਿ ਕਾਰ ਵਿਚੋਂ ਧੂੰਆਂ ਤਾਂ ਨਿਕਲਿਆ ਪਰ ਬਾਅਦ ਵਿਚ ਉਸ ਵਿਚ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ ਵਿਚ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ।

ਮਾਮਲਾ ਦੱਖਣੀ ਆਸਟ੍ਰੇਲੀਆ ਦੇ ਮੈਨਨਿੰਗੀ ਦਾ ਹੈ। ਜੋੜੇ ਦੀ ਯੋਜਨਾ ਮੁਤਾਬਕ ਜੇ ਕਾਰ ਵਿਚੋਂ ਨੀਲਾ ਧੂੰਆਂ ਨਿਕਲਿਆ ਤਾਂ ਮੁੰਡਾ ਹੋਵੇਗਾ ਅਤੇ ਜੇ ਗੁਲਾਬੀ ਧੂੰਆਂ ਨਿਕਲਿਆ ਤਾਂ ਕੁੜੀ। ਜੋੜਾ ਇਹ ਜਾਣਕਾਰੀ ਦੇਣ ਲਈ ਆਪਣੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੂੰ ਉੱਥੇ ਹੀ ਸੱਦ ਲੈਂਦਾ ਹੈ। ਸਾਰੇ ਲੋਕ ਜੋੜੇ ਦੇ ਇਸ ਫੈਸਲੇ ਨਾਲ ਉਤਸ਼ਾਹਿਤ ਹੁੰਦੇ ਹਨ। ਇਸ ਘਟਨਾ ਸਬੰਧੀ ਵੀਡੀਓ ਤੇਜ਼ੀ ਨਾਲ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।

ਜੋੜੇ ਦੀ ਯੋਜਨਾ ਮੁਤਾਬਕ ਉਹ ਕਾਰ ਵਿਚ ਬੈਠਦੇ ਹਨ ਤੇ ਧੂੰਆਂ ਕੱਢਦੇ ਹਨ। ਕਾਰ ਵਿਚੋਂ ਗੁਲਾਬੀ ਧੂੰਆਂ ਨਿਕਲਦਾ ਹੈ ਪਰ ਇਸ ਦੇ ਅਗਲੇ ਕੁਝ ਸੈਕੰਡ ਵਿਚ ਹੀ ਕਾਰ ਵਿਚ ਅੱਗ ਲੱਗ ਜਾਂਦੀ ਹੈ। ਆਲੇ-ਦੁਆਲੇ ਖੜ੍ਹੇ ਰਿਸ਼ਤੇਦਾਰ ਅਤੇ ਦੋਸਤ ਉਨ੍ਹਾਂ ਨੂੰ ਬਚਾਉਣ ਲਈ ਭੱਜਦੇ ਹਨ। ਚੰਗੀ ਕਿਸਮਤ ਨਾਲ ਇਸ ਹਾਦਸੇ ਵਿਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

Vandana

This news is Content Editor Vandana