ਬੀਚ ''ਤੇ ਮਿਲੀ 9 ਮਹੀਨੇ ਦੀ ਬੱਚੀ ਦੀ ਲਾਸ਼, ਮਾਂ-ਬਾਪ ਦੋਹਾਂ ''ਤੇ ਪਰਚਾ

12/14/2018 12:17:44 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਬੀਤੇ ਮਹੀਨੇ ਸਰਫਰਜ਼ ਪੈਰਾਡਾਈਜ਼ ਬੀਚ 'ਤੇ 9 ਮਹੀਨੇ ਦੀ ਬੱਚੀ ਮ੍ਰਿਤਕ ਪਾਈ ਗਈ ਸੀ। ਇਸ ਮਾਮਲੇ ਵਿਚ ਹੁਣ ਬੱਚੀ ਦੀ ਮਾਂ 'ਤੇ ਹੱਤਿਆ ਕਰਨ ਦੇ ਦੋਸ਼ ਲਗਾਏ ਗਏ ਹਨ। ਕਾਨੂੰਨੀ ਕਾਰਨਾਂ ਕਾਰਨ 23 ਸਾਲਾ ਮਹਿਲਾ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। ਮਹਿਲਾ ਨੂੰ ਵੀਰਵਾਰ ਨੂੰ ਕੁਈਨਜ਼ਲੈਂਡ ਤੋਂ ਨਿਊ ਸਾਉਥ ਵੇਲਜ਼ ਟਰਾਂਸਫਰ ਕੀਤਾ ਗਿਆ। ਅੱਜ ਉਸ ਨੂੰ ਬਾਏਰੋਨ ਬੇਅ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਮਹਿਲਾ 'ਤੇ ਆਪਣੀ ਬੱਚੀ ਦੀ ਰੱਖਿਆ ਕਰਨ ਵਿਚ ਅਸਫਲ ਰਹਿਣ ਦੇ ਦੋਸ਼ ਲਗਾਏ ਗਏ ਹਨ। ਪੁਲਸ ਨੇ ਦਾਅਵਾ ਕੀਤਾ ਕਿ ਗੋਲਡ ਕੋਸਟ ਦੇ ਉੱਤਰ ਵੱਲ ਜਾਣ ਤੋਂ ਪਹਿਲਾਂ ਮਹਿਲਾ ਨੇ ਬੱਚੀ ਨੂੰ ਟਵੀਡ ਦਰਿਆ ਵਿਚ ਸੁੱਟ ਦਿੱਤਾ। 

ਪੁਲਸ ਨੇ ਕਾਫੀ ਜਾਂਚ ਦੇ ਬਾਅਦ ਬੱਚੀ ਦੇ 47 ਸਾਲਾ ਪਿਤਾ ਨੂੰ 22 ਨਵੰਬਰ ਨੂੰ ਆਪਣੀ ਬੇਟੀ ਦੀ ਹੱਤਿਆ ਦੇ ਮਾਮਲੇ ਵਿਚ ਚਾਰਜ ਕੀਤਾ ਸੀ। ਜਿਸ ਦੀ ਲਾਸ਼ ਕੁਝ ਦਿਨ ਪਹਿਲਾਂ ਸਮੁੰਦਰੀ ਕਿਨਾਰੇ ਮਿਲੀ ਸੀ। ਉਸ ਦਾ ਮਾਮਲਾ ਵੀ ਨਿਊ ਸਾਊਥ ਵੇਲਜ਼ ਅਦਾਲਤ ਵਿਚ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਪੁਲਸ ਨੇ ਦੋਸ਼ ਲਗਾਇਆ ਕਿ ਨਿਊ ਸਾਊਥ ਵੇਲਜ਼ ਦੇ ਟਵੀਡ ਦਰਿਆ ਵਿਚ ਬੱਚੀ ਨੂੰ ਸੁੱਟ ਦਿੱਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ 30 ਕਿਲੋਮੀਟਰ ਦੂਰ ਉੱਤਰ ਵਿਚ ਰੁੜ ਗਈ। 

ਕੇਸ ਜਾਰੀ ਰਹਿਣ ਤੱਕ ਜੋੜੇ ਦੇ ਦੂਜੇ 2 ਸਾਲਾ ਬੱਚੇ ਨੂੰ ਸਰਕਾਰੀ ਦੇਖਭਾਲ ਵਿਚ ਭੇਜ ਦਿੱਤਾ ਗਿਆ ਹੈ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਪਰਿਵਾਰ ਦੀਆਂ ਹਰਕਤਾਂ ਨੂੰ ਨੋਟਿਸ ਕੀਤਾ। ਫੁਟੇਜ ਮੁਤਾਬਕ 4 ਲੋਕ ਟਵੀਡ ਦਰਿਆ ਵੱਲ ਗਏ ਪਰ ਸਿਰਫ ਤਿੰਨ ਜਣੇ ਹੀ ਵਾਪਸ ਕੁਈਨਜ਼ਲੈਂਡ ਪਰਤੇ। ਬੱਚੀ ਦੀ ਮੌਤ ਦੇ ਬਾਅਦ 23 ਸਾਲਾ ਮਹਿਲਾ ਕੁਈਨਜ਼ਲੈਂਡ ਦੀ ਮਾਨਸਿਕ ਸਿਹਤ ਸੇਵਾਵਾਂ ਦੀ ਦੇਖਭਾਲ ਵਿਚ ਹੈ।

Vandana

This news is Content Editor Vandana