ਹਸਪਤਾਲ ''ਚ ਇਕ ਬਿੱਲੀ ਨੂੰ ਮਿਲੀ ਸੁਰੱਖਿਆ ਗਾਰਡ ਦੀ ਨੌਕਰੀ, ਤਸਵੀਰ ਵਾਇਰਲ
08/30/2020 1:54:26 PM
ਸਿਡਨੀ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਕਾਰਨ ਕਰੋੜਾਂ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਜ਼ਿਆਦਾਤਰ ਦੇਸ਼ ਆਰਥਿਕ ਮੰਦੀ ਦੀ ਮਾਰ ਹੇਠ ਹਨ, ਜਿਸ ਕਾਰਨ ਬੇਰੋਜ਼ਗਾਰੀ ਦੀ ਦਰ ਲਗਾਤਾਰ ਵੱਧਦੀ ਜਾ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਥਾਵਾਂ 'ਤੇ ਕੁੱਤਿਆਂ ਅਤੇ ਬਿੱਲੀਆਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਹਾਲ ਹੀ ਵਿਚ ਇਕ ਬਿੱਲੀ ਨੂੰ ਹਸਪਤਾਲ ਵਿਚ ਸੁਰੱਖਿਆ ਗਾਰਡ ਦੀ ਨੌਕਰੀ ਮਿਲੀ ਹੈ।
ਇਹ ਮਾਮਲਾ ਆਸਟ੍ਰੇਲੀਆ ਦਾ ਹੈ। ਇੱਥੋਂ ਦਾ Epworth Hospital ਜੋਕਿ ਰਿਚਮੋਂਡ ਵਿਚ ਹੈ, ਇੱਥੇ ਇਕ ਅਵਾਰਾ ਬਿੱਲੀ ਨੂੰ ਨੌਕਰੀ 'ਤੇ ਰੱਖਿਆ ਗਿਆ ਹੈ। ਬਿੱਲੀ ਦਾ ਬਕਾਇਦਾ ਆਈ ਕਾਰਡ ਬਣਾਇਆ ਗਿਆ ਹੈ। ਇਸ ਵਿਚ ਬਿੱਲੀ ਦਾ ਨਾਮ Elwood ਲਿਖਿਆ ਹੈ। ਉਸ ਦੇ ਅਹੁਦੇ ਦੇ ਨਾਮ 'ਤੇ ਸਿਕਓਟਿਰੀ ਲਿਖਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਅਵਾਰਾ ਬਿੱਲੀ ਇਕ ਸਾਲ ਤੋਂ ਇਸ ਹਸਪਤਾਲ ਦੇ ਮੁੱਖ ਗੇਟ ਦੇ ਨੇੜੇ ਘੁੰਮ ਰਹੀ ਸੀ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਹਸਪਤਾਲ ਪ੍ਰਸ਼ਾਸਨ ਨੇ ਉਸ ਦੇ ਗਲੇ ਵਿਚ ਬੈਚ ਪਾ ਦਿੱਤਾ, ਜਿਸ ਵਿਚ ਐਲਵੁੱਡ ਦੀ ਤਸਵੀਰ ਛਪੀ ਹੈ ਅਤੇ ਬਕਾਇਦਾ ਉਸ ਦਾ ਨਾਮ ਲਿਖਿਆ ਹੈ ਅਤੇ ਹੇਠਾਂ ਲਿਖਿਆ ਹੈ ਸਿਕਓਰਿਟੀ।
ਬਿੱਲੀ ਕਰੇਗੀ ਇਹ ਕੰਮ
Chantel Trollip ਇਸ ਹਸਪਤਾਲ ਵਿਚ ਪੈਥੋਲੋਜਿਸਟ ਹਨ। ਉਹਨਾਂ ਨੇ Bored Panda ਨੂੰ ਦਿੱਤੇ ਆਪਣੇ ਇੰਟਰਵਿਊ ਵਿਚ ਦੱਸਿਆ ਕਿ ਬਿੱਲੀ ਉਹਨਾਂ ਦੇ ਹਸਪਤਾਲ ਦੇ ਮੁੱਖ ਗੇਟ 'ਤੇ ਸੁਰੱਖਿਆ ਕਰ ਰਹੀ ਹੈ। ਇਕ ਦਿਨ ਉਹਨਾਂ ਨੇ ਦੇਖਿਆ ਕਿ ਉਸ ਦੇ ਗਲੇ ਵਿਚ ਬੈਚ ਲਟਕਿਆ ਹੋਇਆ ਹੈ। ਫਿਰ ਉਹਨਾਂ ਨੂੰ ਪਤਾ ਚੱਲਿਆ ਕਿ ਹਸਪਤਾਲ ਦੀ ਸਿਕਓਰਿਟੀ ਟੀਮ ਨੇ ਇਸ ਬਿੱਲੀ ਨੂੰ ਹਾਇਰ ਕਰ ਲਿਆ ਹੈ।
แมวที่ชอบมาเดินวนเวียนบริเวณโรงพยาบาลแห่งหนึ่งในเมลเบิร์น ออสเตรเลีย หนึ่งปีผ่านไปในที่สุดก็ได้งานสมใจ...เพราะทางโรงพยาบาลเห็นใจมอบตำแหน่งยามให้น้องแมวทำไปเรียบร้อยแล้ว เดินทั้งวันให้หนำใจ อย่าอู้งานหรือแอบหลับ
— Gratitude DNA (@GratitudeDNA) August 23, 2020
ขอบคุณภาพจาก: Epworth Hospital Melbourne, Australia/Chantel Trollip pic.twitter.com/YaeYpLL5Mv
ਕਰਦੀ ਹੈ ਕਿਊਟ ਵੈਲਕਮ
ਇਹ ਬਿੱਲੀ ਦੇਖਣ ਵਿਚ ਸੁੰਦਰ ਹੈ। ਉਹਨਾਂ ਨੇ ਦੱਸਿਆ ਕਿ ਬਿੱਲੀ ਹਸਪਤਾਲ ਵਿਚ ਆਉਣ ਵਾਲੇ ਲੋਕਾਂ ਦਾ ਕਾਫੀ ਪਿਆਰਾ ਸਵਾਗਤ ਕਰਦੀ ਹੈ। ਦਰਵਾਜੇ 'ਤੇ ਇਸ ਨੂੰ ਦੇਖ ਕੇ ਲੋਕਾਂ ਦੇ ਚਿਹਰੇ 'ਤੇ ਆਪਣੇ ਆਪ ਹੀ ਮੁਸਕਾਨ ਆ ਜਾਂਦੀ ਹੈ। ਸਿਕਓਰਿਟੀ 'ਤੇ ਜਿਹੜੇ ਲੋਕ ਇਸ ਬਿੱਲੀ ਨੂੰ ਦੇਖਦੇ ਹਨ ਉਹਨਾਂ ਦੇ ਚਿਹਰੇ ਖਿੜ ਜਾਂਦੇ ਹਨ। ਬਿੱਲੀ ਇੰਨੀ ਫੁਰਤੀਲੀ ਹੈ ਕਿ ਹਸਪਤਾਲ ਦੇ ਚਾਰੇ ਪਾਸੇ ਦਿਨ ਵਿਚ ਕਈ ਚੱਕਰ ਲਗਾ ਲੈਂਦੀ ਹੈ। ਇਸ ਬਿੱਲੀ ਨੂੰ ਸਿਕਓਰਿਟੀ ਸਟਾਫ ਟਰੇਂਡ ਵੀ ਕਰ ਰਿਹਾ ਹੈ ਤਾਂ ਜੋ ਉਹ ਹਸਪਤਾਲ ਵਿਚ ਠੀਕ ਨਾਲ ਸੁਰੱਖਿਆ ਕਰ ਸਕੇ। ਇਸ ਪੋਸਟ ਨੂੰ ਗ੍ਰੇਟੀਟਿਊਡ ਡੀ.ਐੱਨ.ਏ. ਨਾਮ ਦੇ ਟਵਿੱਟਰ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਇਸ ਦੇ ਬਾਅਦ ਲੋਕ ਇਸ ਪੋਸਟ ਨੂੰ ਪੜ੍ਹ ਕੇ ਖੁਸ਼ ਹੋ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਵਿਚ ਇਸ ਨੂੰ ਸ਼ੇਅਰ ਕਰ ਰਹੇ ਹਨ।