ਮੈਲਬੌਰਨ ਦੇ ਅਪਾਰਟਮੈਂਟ ''ਚ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਦੇ ਸਨ ਅਪਰਾਧਾਂ ਨਾਲ ਗੂੜ੍ਹੇ ਸੰਬੰਧ

06/06/2017 12:25:36 PM


ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਗੋਲੀਬਾਰੀ ਅਤੇ ਬੰਧਕ ਬਣਾਏ ਜਾਣ ਦੀ ਘਟਨਾ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਆਸਟਰੇਲੀਅਨ ਪੁਲਸ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਇਹ 'ਅੱਤਵਾਦੀ' ਘਟਨਾ ਸੀ। ਇਸ ਘਟਨਾ 'ਚ ਬੰਦੂਕਧਾਰੀ ਸਮੇਤ 2 ਲੋਕ ਮਾਰੇ ਗਏ ਸਨ। ਘਟਨਾ ਵਿਚ ਮਾਰੇ ਗਏ ਬੰਦੂਕਧਾਰੀ ਦੀ ਪਛਾਣ ਯਾਕੂਬ ਖਾਯਰ ਦੇ ਰੂਪ 'ਚ ਹੋਈ ਹੈ। 
ਇਹ ਘਟਨਾ ਮੈਲਬੌਰਨ 'ਚ ਸੋਮਵਾਰ ਭਾਵ ਕੱਲ ਬ੍ਰਾਈਟਨ ਦੇ ਬੇਅ ਸਟਰੀਟ 'ਚ ਸਥਿਤ ਇਕ ਅਪਾਰਟਮੈਂਟ ਬਿਲਡਿੰਗ 'ਚ ਹੋਈ, ਜਿੱਥੇ ਧਮਾਕਾ ਹੋਇਆ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਬੰਦੂਕਧਾਰੀ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਦਕਿ ਇਕ ਔਰਤ ਨੂੰ ਬੰਧਕ ਬਣਾਇਆ ਸੀ। ਪੁਲਸ ਨਾਲ ਇਕ ਘੰਟੇ ਤੱਕ ਚਲੇ ਸੰਘਰਸ਼ ਦੌਰਾਨ ਬੰਦੂਕਧਾਰੀ ਮਾਰਿਆ ਗਿਆ, ਜਿਸ ਤੋਂ ਬਾਅਦ ਬੰਧਕ ਔਰਤ ਨੂੰ ਛੁਡਵਾਇਆ ਗਿਆ।
ਵਿਕਟੋਰੀਆ ਪੁਲਸ ਮੁਖੀ ਕਮਿਸ਼ਨਰ ਗ੍ਰਾਹਮ ਐਸ਼ਟਨ ਨੇ ਦੱਸਿਆ ਕਿ ਬੰਦੂਕਧਾਰੀ ਯਾਕੂਬ ਦਾ ਲੰਬਾ ਅਪਰਾਧਕ ਇਤਿਹਾਸ ਰਿਹਾ ਸੀ ਅਤੇ ਪੁਲਸ ਉਸ ਨੂੰ ਜਾਣਦੀ ਸੀ। ਉਨ੍ਹਾਂ ਦੱਸਿਆ ਕਿ ਯਾਕੂਬ 'ਤੇ ਸਿਡਨੀ 'ਚ 2009 'ਚ ਫੌਜੀਆਂ ਦੇ ਬੈਕਰਜ਼ 'ਤੇ ਹਮਲਾ ਕਰਨ ਦੀ ਸਾਜਿਸ਼ ਰੱਚਣ ਦੇ ਦੋਸ਼ ਸਨ, ਹਾਲਾਂਕਿ ਬਾਅਦ 'ਚ ਜਿਊਰੀ ਨੇ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਸੀ।