ਆਪਣੀ ਇਸ ਅਜੀਬ ਲੁਕ ਕਾਰਨ ਚਰਚਾ 'ਚ ਹੈ ਇਹ ਮਾਡਲ, ਤਸਵੀਰਾਂ ਵਾਇਰਲ

11/21/2017 2:32:29 PM

ਮੈਰੀਲੈਂਡ (ਬਿਊਰੋ)— ਕੁਝ ਲੋਕ ਆਪਣੇ ਅਜੀਬ ਪਹਿਰਾਵੇ ਕਾਰਨ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ। ਹਾਲ ਵਿਚ ਹੀ ਇਕ ਮਾਡਲ ਮਾਰੀਆ ਲੂਸੀਓਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਮਾਰੀਆ ਨੀਲੇ ਰੰਗ ਦੀ ਜੀਨ ਅਤੇ ਬਲੈਕ ਟੌਪ ਪਾਈ ਮਾਲ ਵਿਚ ਘੁੰਮਦੀ ਨਜ਼ਰ ਆ ਰਹੀ ਹੈ। ਤਸਵੀਰਾਂ ਵਿਚ ਜੋ ਕੁਝ ਦਿੱਸ ਰਿਹਾ ਹੈ ਉਹ ਪੂਰਾ ਸੱਚ ਨਹੀਂ ਹੈ।
ਕੱਪੜੇ ਨਹੀਂ ਬਲਕਿ ਕੁਝ ਹੋਰ ਪਾ ਕੇ ਘੁੰਮ ਰਹੀ ਸੀ ਮਾਡਲ
ਇਸ ਮਾਡਲ ਦਾ ਨਾਂ ਮਾਰੀਆਂ ਲੂਸੀਓਟੀ ਹੈ। ਇਸ ਮਾਡਲ ਨੇ ਇਕ ਮੁਹਿੰਮ ਤਹਿਤ ਬਿਨਾ ਕੱਪੜਿਆਂ ਦੇ ਇਕ ਮਾਲ ਵਿਚ ਘੁੰਮਣ ਦਾ ਫੈਸਲਾ ਕੀਤਾ। ਇਸ ਲਈ ਉਹ ਮੈਰੀਲੈਂਡ ਵਿਚ ਟੌਸਨ (Towson) ਦੇ ਇਕ ਮਾਲ ਵਿਚ ਗਈ। ਇਸ ਮੁਹਿੰਮ ਤਹਿਤ ਉਸ ਨੇ ਕੱਪੜਿਆਂ ਦੀ ਜਗ੍ਹਾ ਆਪਣੀ ਬੌਡੀ 'ਤੇ ਪੇਂਟ ਕਰਾਉਣ ਦਾ ਫੈਸਲਾ ਲਿਆ। ਇਹ ਬੌਡੀ ਪੇਂਟ ਜੀਨ ਅਤੇ ਟੌਪ ਜਿਹਾ ਨਜ਼ਰ ਆਉਂਦਾ ਹੈ। ਉਸ ਨੇ ਮਸ਼ਹੂਰ ਪੇਂਟਰ ਜੇਨ ਸੀਡਲ ਤੋਂ 3 ਘੰਟੇ ਤੱਕ ਆਪਣੇ ਪੂਰੇ ਸਰੀਰ 'ਤੇ ਪੇਂਟ ਕਰਵਾਇਆ। ਫਿਰ ਮਾਰੀਆ ਨੇ ਆਪਣੇ ਲੁਕ ਨੂੰ ਅਸਲੀ ਦਿਖਾਉਣ ਲਈ ਬੂਟ, ਹੈਟ ਅਤੇ ਸਕਾਰਫ ਵੀ ਪਾਇਆ। ਪਹਿਲੀ ਨਜ਼ਰ ਵਿਚ ਲੋਕ ਉਸ ਨੂੰ ਦੇਖ ਕੇ ਧੋਖਾ ਖਾ ਗਏ ਪਰ ਦੂਜੀ ਨਜ਼ਰ ਵਿਚ ਉਹ ਪਛਾਣ ਗਏ ਕਿ ਜ਼ਰੂਰ ਕੋਈ ਗੜਬੜ ਹੈ।