ਬ੍ਰਾਜ਼ੀਲ ''ਚ ਹਮਲਾਵਰ ਨੇ ਕਈ ਬੱਚਿਆਂ ਤੇ ਅਧਿਆਪਕਾਂ ਦਾ ਕੀਤਾ ਕਤਲ

05/05/2021 1:25:54 AM

ਰੀਓ ਡੀ ਜੇਨੇਰੀਓ-ਬ੍ਰਾਜ਼ੀਲ ਦੇ ਸਊਦਾਦੇਸ ਸ਼ਹਿਰ 'ਚ ਮੰਗਲਵਾਰ ਨੂੰ ਇਕ ਹਮਲਾਵਰ ਨੇ ਇਕ 'ਡੇਅ ਕੇਅਰ ਸੈਂਟਰ' 'ਚ ਕਈ ਬੱਚਿਆਂ ਅਤੇ ਇਕ ਅਧਿਆਪਕ ਦਾ ਕਤਲ ਕਰ ਦਿੱਤਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸ਼ਹਿਰ ਦੇ ਸਿੱਖਿਆ ਮੰਤਰੀ ਜਿਸੇਲਾ ਹਰਮਨ ਨੇ ਆਨਲਾਈਨ 'ਜੀ 1' ਸਮਾਚਾਰ ਵੈੱਬਸਾਈਟ ਨੂੰ ਇਕ ਇੰਟਰਵਿਊ 'ਚ ਦੱਸਿਆ ਕਿ ਸਕੂਲ 'ਚ ਇਕ ਵਿਅਕਤੀ ਫਰਸ਼ 'ਤੇ ਪਿਆ ਸੀ ਪਰ ਉਹ ਅਜੇ ਜ਼ਿਉਂਦਾ ਸੀ, ਨਾਲ ਹੀ ਉਥੇ ਇਕ ਮ੍ਰਿਤਕ ਅਧਿਆਪਕ ਅਤੇ ਇਕ ਮ੍ਰਿਤਕ ਬੱਚਾ ਵੀ ਸੀ।

ਇਹ ਵੀ ਪੜ੍ਹੋ-ਏਅਰ ਇੰਡੀਆ ਦੇ ਪਾਇਲਟਾਂ ਨੇ ਦਿੱਤੀ ਧਮਕੀ, ਕਿਹਾ-ਵੈਕਸੀਨ ਨਹੀਂ ਲੱਗੀ ਤਾਂ ਬੰਦ ਕਰ ਦੇਣਗੇ ਕੰਮ

ਪੁਲਸ ਵਿਭਾਗ ਵੱਲੋਂ ਤੁਰੰਤ ਕੋਈ ਬਿਆਨ ਨਹੀਂ ਆਇਆ ਹੈ ਪਰ 'ਓ ਗਲੋਬੋ', 'ਫੋਲਹਾ ਡੀ ਐੱਸ ਪਾਓਲੋ' ਅਤੇ 'ਜੀ1' ਨੇ ਦੱਸਿਆ ਕਿ ਇਸ ਘਟਨਾ 'ਚ ਤਿੰਨ ਬੱਚੇ ਅਤੇ ਦੋ ਅਧਿਆਪਕ ਮਾਰੇ ਗਏ ਹਨ। 'ਜੀ 1' ਨੇ ਪੁਲਸ ਅਧਿਕਾਰੀ ਰਿਕਾਰਡ ਨਿਊਟਨ ਕੈਸਗ੍ਰਾਂਡੇ ਦੇ ਹਵਾਲੇ ਤੋਂ ਕਿਹਾ ਕਿ 18 ਸਾਲਾਂ ਇਕ ਵਿਅਕਤੀ ਚਾਕੂ ਲੈ ਕੇ 'ਡੇਅ ਕੇਅਰ ਸੈਂਟਰ' 'ਚ ਦਾਖਲ ਹੋਇਆ ਸੀ।

ਇਹ ਵੀ ਪੜ੍ਹੋ-ਤਹਿਰਾਨ 'ਚ ਸਵਿਟਰਜ਼ਲੈਂਡ ਦੀ ਡਿਪਲੋਮੈਟ ਦੀ ਮੌਤ, ਈਰਾਨ ਪੁਲਸ ਨੇ ਜਾਂਚ ਕੀਤੀ ਸ਼ੁਰੂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar