ਪੂਰਬੀ ਕਾਂਗੋ ''ਚ ਹੋਏ ਹਮਲੇ ''ਚ ਸੰਯੁਕਤ ਰਾਸ਼ਟਰ ਦੇ 2 ਸ਼ਾਂਤੀ ਰੱਖਿਅਕਾਂ ਦੀ ਹੱਤਿਆ

10/10/2017 3:37:14 PM

ਕਿਨਸ਼ਾਸਾ (ਭਾਸ਼ਾ)— ਅਲਾਇਡ ਡੈਮੋਕ੍ਰੈਟਿਕ ਫੋਰਸਿਸ ਨਾਲ ਸੰਬੰਧਿਤ ਯੁਗਾਂਡਾ ਦੇ ਬਾਗੀਆਂ ਨੇ ਪੂਰਬੀ ਕਾਂਗੋ ਵਿਚ ਕਈ ਹਮਲੇ ਕੀਤੇ, ਜਿਨ੍ਹਾਂ ਵਿਚ ਸੰਯੁਕਤ ਰਾਸ਼ਟਰ ਦੇ ਤਨਜ਼ਾਨੀਆ ਸ਼ਾਂਤੀ ਦੂਤਾਂ ਦੀ ਹੱਤਿਆ ਕਰ ਦਿੱਤੀ ਗਈ ਜਦਕਿ 18 ਹੋਰ ਜ਼ਖਮੀ ਹੋ ਗਏ। ਸੰਯੁਕਤ ਰਾਸ਼ਟਰ ਦੇ ਬੁਲਾਰਾ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨਿਓ ਗੁਤਾਰੇਸ ਨੇ ਕੱਲ ਕੀਤੇ ਗਏ ਇਨ੍ਹਾਂ ਹਮਲਿਆਂ ਦੀ ਸਖਤ ਨਿੰਦਾ ਕੀਤੀ ਅਤੇ ਕਾਂਗੋ ਪ੍ਰਸ਼ਾਸਨ ਤੋਂ ''ਇਨ੍ਹਾਂ ਘਟਨਾਵਾਂ ਦੀ ਤੇਜ਼ੀ ਨਾਲ ਜਾਂਚ ਕਰਨ ਅਤੇ ਅਪਰਾਧੀਆਂ ਨੂੰ ਨਿਆਂ ਦੇ ਵਿਟਨਸ ਬੌਕਸ ਵਿਚ ਲਿਆਉਣ'' ਦੀ ਅਪੀਲ ਕੀਤੀ। 
ਬੁਲਾਰਾ ਮੁਤਾਬਕ ਜਨਰਲ ਸਕੱਤਰ ਨੇ ਕਿਹਾ ਹੈ ਕਿ ਸ਼ਾਂਤੀ ਰੱਖਿਅਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਅੰਤਰ ਰਾਸ਼ਟਰੀ ਕਾਨੂੰਨ ਤਹਿਤ ਯੁੱਧ ਅਪਰਾਧ ਦੀ ਸ਼੍ਰੇਣੀ ਵਿਚ ਆ ਸਕਦੇ ਹਨ। ਇਸ ਤੋਂ ਪਹਿਲਾਂ ਦੁਜਾਰਿਕ ਨੇ ਕਿਹਾ ਸੀ ਕਿ ਹਮਲੇ ਵਿਚ ਜ਼ਖਮੀ ਸ਼ਾਂਤੀ ਰੱਖਿਅਕਾਂ ਨੂੰ ਗੋਮਾ ਲੈ ਜਾਇਆ ਗਿਆ ਹੈ। ਇਸ ਦੇ ਇਲਾਵਾ ਮਿਸ਼ਨ ਨੇ ਮੁਹਿੰਮ ਜਾਰੀ ਰੱਖਣ ਲਈ ਜੰਗੀ ਹੈਲੀਕਾਪਟਰਾਂ ਨਾਲ ਫੌਜ ਦੀ ਤੈਨਾਤੀ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਕਾਂਗੋ ਮੁਹਿੰਮ ਦੇ ਬੁਲਾਰਾ ਫਲੋਰੈਂਸ ਮਾਰਚਸ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸ਼ੱਕੀ ਬਾਗੀਆਂ ਨੇ ਸੋਮਵਾਰ ਨੂੰ ਤੜਕਸਾਰ ਸੰਯੁਕਤ ਰਾਸ਼ਟਰ ਦੇ ਮਾਮੁਨਡਿਅੋਮਾ ਸਥਿਤ ਬੇਸ 'ਤੇ ਹਮਲਾ ਕੀਤਾ ਸੀ।