ਕੈਨੇਡਾ ''ਚ ਵਹਿੰਦਾ ਇਹ ਝਰਨਾ ਹੈ ਖੂਬਸੂਰਤੀ ਦੀ ਖਾਨ, ਚੋਟੀ ''ਤੇ ਜਾਣਾ ਹੈ ਬੇਹੱਦ ਮੁਸ਼ਕਿਲ (ਤਸਵੀਰਾਂ)

01/17/2017 5:37:39 PM

ਐਲਬਰਟਾ— ਕੈਨੇਡਾ ਵਿਚ ਦੇਖਣ ਲਾਇਕ ਕਈ ਖੂਬਸੂਰਤ ਨਜ਼ਾਰੇ ਹਨ ਪਰ ਆਥਬਾਸਕਾ ਝਰਨੇ ਦੀ ਗੱਲ ਹੀ ਵੱਖਰੀ ਹੈ। ਇਹ ਝਰਨਾ ਬੇਹੱਦ ਖੂਬਸੂਰਤ ਹੋਣ ਦੇ ਨਾਲ-ਨਾਲ ਖਤਰਨਾਕ ਵੀ ਹੈ ਅਤੇ ਇਸ ਝਰਨੇ ਦੀ ਚੋਟੀ ਤੱਕ ਜਾਣਾ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ ਹੈ। ਇਹ ਐਲਬਰਟਾ ਦੀਆਂ ਮਸ਼ਹੂਰ ਥਾਵਾਂ ''ਚੋਂ ਇਕ ਹੈ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਇਹ ਝਰਨਾ 80 ਫੁੱਟ ਦੀ ਉੱਚਾਈ ਤੋਂ 60 ਫੁੱਟ ਦੀ ਡੂੰਘਾਈ ਵਿਚ ਡਿੱਗਦਾ ਹੈ। ਇਸ ਝਰਨੇ ਦਾ ਪਾਣੀ ਮੌਸਮ ਦੇ ਹਿਸਾਬ ਨਾਲ ਆਪਣੇ ਰੰਗ ਬਦਲਦਾ ਹੈ ਅਤੇ ਕਈ ਵਾਰ ਇਸ ਤੋਂ ਵੱਖਰੀਆਂ ਰੌਸ਼ਨੀਆਂ ਨਿਕਲਦੀਆਂ ਹਨ। ਬੇਹੱਦ ਸਰਦੀਆਂ ਵਿਚ ਇਹ ਝਰਨਾ ਜੰਮ ਜਾਂਦਾ ਹੈ ਅਤੇ ਬੇਹੱਦ ਖੂਬਸੂਰਤ ਨਜ਼ਾਰਾ ਪੇਸ਼ ਕਰਦਾ ਹੈ। ਇਹ ਝਰਨਾ ਜੈਸਪਰ ਨੈਸ਼ਨਲ ਪਾਰਕ ਵਿਖੇ ਸਥਿਤ ਹੈ।

Kulvinder Mahi

This news is News Editor Kulvinder Mahi