2 ਬਹੁ-ਮੰਜ਼ਿਲਾ ਇਮਾਰਤਾਂ ''ਚ ਲੱਗੀ ਭਿਆਨਕ ਅੱਗ, 4 ਲੋਕਾਂ ਦੀ ਦਰਦਨਾਕ ਮੌਤ, 6 ਫਾਇਰ ਫਾਈਟਰਾਂ ਸਣੇ 14 ਜ਼ਖ਼ਮੀ

02/23/2024 10:34:05 AM

ਮੈਡ੍ਰਿਡ (ਵਾਰਤਾ)- ਸਪੇਨ ਦੇ ਵੈਲੇਂਸੀਆ ਸ਼ਹਿਰ ਵਿਚ ਵੀਰਵਾਰ ਨੂੰ 2 ਬਹੁ-ਮੰਜ਼ਿਲਾ ਇਮਾਰਤਾਂ ਵਿਚ ਭਿਆਨਕ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 6 ਫਾਇਰਫਾਈਟਰਾਂ ਸਮੇਤ 14 ਲੋਕ ਜ਼ਖ਼ਮੀ ਹੋ ਗਏ। ਐਮਰਜੈਂਸੀ ਸੇਵਾਵਾਂ ਮੁਤਾਬਕ ਸਥਾਨਕ ਸਮੇਂ ਮੁਤਾਬਕ ਕੱਲ੍ਹ ਸ਼ਾਮ ਕਰੀਬ 5:30 ਵਜੇ ਅੱਗ ਨੇ ਕੈਂਪਾਨਾਰ ਇਲਾਕੇ ਵਿਚ 14 ਮੰਜ਼ਿਲਾ ਬਲਾਕ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਇਹ ਕੁੱਝ ਹੀ ਪਲਾਂ ਵਿਚ ਨੇੜੇ ਦੀ ਇਕ ਹੋਰ ਇਮਾਰਤ ਤੱਕ ਫੈਲ ਗਈ। ਉਨ੍ਹਾਂ ਕਿਹਾ ਕਿ ਅੱਗ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਲੱਗੀ। ਵੇਖਦੇ ਹੀ ਵੇਖਦੇ ਪੂਰੀ ਇਮਾਰਤ ਇਸ ਦੀ ਲਪੇਟ ਵਿਚ ਆ ਗਈ ਅਤੇ ਇਸ ਤੋਂ ਬਾਅਦ ਨੇੜੇ ਹੀ ਦੂਜੀ ਬਹੁ-ਮੰਜ਼ਿਲਾ ਇਮਾਰਤ ਵਿਚ ਵੀ ਪਹੁੰਚ ਗਈ।

ਇਹ ਵੀ ਪੜ੍ਹੋ : ਪੰਜਾਬੀ ਮੁਟਿਆਰ ਭੁਪਿੰਦਰਜੀਤ ਬਣੀ ਇਟਲੀ 'ਚ ਡਾਕਟਰ, ਦੇਸ਼ ਅਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ

ਸਥਾਨਕ ਮੀਡੀਆ ਮੁਤਾਬਕ ਲੋਕ ਜਾਨ ਬਚਾਉਣ ਲਈ ਬਾਲਕੋਨੀ ਵਿਚ ਪਹੁੰਚ ਗਏ। ਅੱਗ ਵਿਚ ਫਸੇ ਲੋਕਾਂ ਨੂੰ ਫਾਇਰ ਫਾਈਟਰਾਂ ਨੇ ਵੱਡੀਆਂ ਕ੍ਰੇਨਾਂ ਦੀ ਮਦਦ ਨਾਲ ਉਤਾਰ ਕੇ ਉਨ੍ਹਾਂ ਦੀ ਜਾਨ ਬਚਾਈ। ਬੀਬੀਸੀ ਮੁਤਾਬਕ ਇਸ ਭਿਆਨਕ ਹਾਦਸੇ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਫਾਇਰਫਾਈਟਰਜ਼ ਅਤੇ ਇੱਕ ਛੋਟੇ ਬੱਚੇ ਸਮੇਤ 14 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਆਖਰੀ ਖ਼ਬਰ ਮਿਲਣ ਤੱਕ 20 ਤੋਂ ਵੱਧ ਫਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕਈ ਲੋਕਾਂ ਦੇ ਇਮਾਰਤਾਂ 'ਚ ਫਸੇ ਹੋਣ ਦਾ ਖਦਸ਼ਾ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸਾਂਚੇਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਉਹ ਇਸ ਭਿਆਨਕ ਹਾਦਸੇ ਤੋਂ ਬੇਹੱਦ ਦੁਖੀ ਅਤੇ ਨਿਰਾਸ਼ ਹਨ। ਉਨ੍ਹਾਂ ਨੇ ਸਾਰੇ ਪ੍ਰਭਾਵਿਤ ਲੋਕਾਂ ਹਮਦਰਦੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਕਿ ਲੋਕਾਂ ਨੂੰ ਹਰ ਸੰਭਵ ਮਦਦ ਮਿਲੇ। ਅਖ਼ਬਾਰ 'ਏਲ ਪੇਸ' ਨੇ ਇਮਾਰਤ ਦੇ ਮੈਨੇਜਰ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਮਾਰਤ 'ਚ 138 ਫਲੈਟ ਹਨ ਅਤੇ ਇਸ 'ਚ 450 ਲੋਕ ਰਹਿੰਦੇ ਸਨ।

ਇਹ ਵੀ ਪੜ੍ਹੋ: US 'ਚ ਮੁੜ ਨਾਈਟ੍ਰੋਜਨ ਗੈਸ ਨਾਲ ਸਜ਼ਾ-ਏ-ਮੌਤ ਦੇਣ ਦੀ ਤਿਆਰੀ, ਜਾਣੋ ਇਸ ਤੋਂ ਪਹਿਲਾਂ ਕਿਵੇਂ ਨਿਕਲੀ ਸੀ ਕੇਨੇਥ ਦੀ ਜਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry