ਗਰਭ ਅਵਸਥਾ ਦੇ ਮੌਕੇ ਘਟਾ ਸਕਦੈ ਦਮਾ

02/16/2018 11:08:34 PM

ਸਿਡਨੀ— ਦਮੇ ਦੀਆਂ ਕੁਝ ਦਵਾਈਆਂ, ਖਾਸ ਤੌਰ 'ਤੇ ਜੋ ਜਲਦੀ ਅਸਰ ਕਰਦੀਆਂ ਹਨ, ਉਹ ਔਰਤਾਂ ਦੀ ਗਰਭ ਧਾਰਨ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਦੀ ਚਿਤਾਵਨੀ ਇਕ ਅਧਿਐਨ ਵਿਚ ਦਿੱਤੀ ਗਈ ਹੈ। 5600 ਤੋਂ ਜ਼ਿਆਦਾ ਔਰਤਾਂ 'ਤੇ ਕੀਤੇ ਗਏ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਜਿਨ੍ਹਾਂ ਨੇ ਦਮੇ ਵੇਲੇ ਜਲਦੀ ਆਰਾਮ ਦਿਵਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ, ਉਨ੍ਹਾਂ ਔਰਤਾਂ ਵਿਚ ਹੋਰਨਾਂ ਔਰਤਾਂ ਦੇ ਮੁਕਾਬਲੇ ਗਰਭਵਤੀ ਹੋਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।
ਪਰ ਜਿਹੜੀਆਂ ਔਰਤਾਂ ਲੰਮੇ ਸਮੇਂ ਵਾਲੀਆਂ ਦਮਾ-ਰੋਕੂ ਦਵਾਈਆਂ ਦੀ ਵਰਤੋਂ ਕਰਦੀਆਂ ਹਨ, ਉਹ ਹੋਰਨਾਂ ਔਰਤਾਂ ਦੇ ਮੁਕਾਬਲੇ ਜਲਦੀ ਗਰਭ ਧਾਰਨ ਕਰਦੀਆਂ ਹਨ। ਇਹ ਅਧਿਐਨ ਯੂਰਪੀਅਨ ਰੈਸਪਿਰੇਟ੍ਰੀ ਜਰਨਲ ਵਿਚ ਛਪਿਆ ਸੀ, ਜਦੋਂਕਿ ਘੱਟ ਸਮੇਂ ਵਿਚ ਅਸਰ ਦਿਖਾਉਣ ਵਾਲੀਆਂ ਦਮਾ-ਰੋਕੂ ਦਵਾਈਆਂ ਜਲਦੀ ਆਰਾਮ ਦਿੰਦੀਆਂ ਹਨ। ਲੰਮੇ ਸਮੇਂ ਵਿਚ ਦਮਾ-ਰੋਕੂ ਦਵਾਈ ਜਲਦੀ ਆਰਾਮ ਦਿਵਾਉਣ ਦੀ ਬਜਾਏ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਵਰਤੋਂ ਵਿਚ ਲਿਆਂਦੀ ਜਾਂਦੀ ਹੈ।
ਆਸਟ੍ਰੇਲੀਆ 'ਚ ਐਡੀਲੇਡ ਯੂਨੀਵਰਸਿਟੀ ਦੇ ਪ੍ਰਮੁੱਖ ਖੋਜੀ ਲਿਊਕ ਗ੍ਰਜੇਸਕੋਵੇਕ ਨੇ ਕਿਹਾ ਕਿ ਘੱਟ ਸਮੇਂ ਵਿਚ ਦਮਾ-ਰੋਕੂ ਦਵਾਈਆਂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਗਰਭਵਤੀ ਹੋਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।