ਪੈਟਰਨਿਟੀ ਲੀਵ ਕਾਰਨ ਪਰੇਸ਼ਾਨ ਕਰਨ 'ਤੇ ਵਿਅਕਤੀ ਨੇ ਕੰਪਨੀ 'ਤੇ ਠੋਕਿਆ ਮੁਕੱਦਮਾ

09/12/2019 4:55:07 PM

ਟੋਕੀਓ— ਜਾਪਾਨ ਦੇ ਇਕ ਵਿਅਕਤੀ ਨੇ ਦੋਸ਼ ਲਾਇਆ ਕਿ ਉਸ ਨੇ ਪੈਟਰਨਿਟੀ ਲੀਵ (ਪਿਤਾ ਬਣਨ ਦੌਰਾਨ ਲਈ ਛੁੱਟੀ) ਲਈ ਸੀ, ਜਿਸ ਕਾਰਨ ਉਸ ਦੀ ਕੰਪਨੀ ਨੇ ਉਸ ਨੂੰ ਸਜ਼ਾ ਦਿੱਤੀ। ਉਹ ਹੁਣ ਇਸ ਮਾਮਲੇ ਨੂੰ ਟੋਕੀਓ ਦੀ ਅਦਾਲਤ ਤੱਕ ਲੈ ਗਿਆ ਹੈ। ਦੁਨੀਆ ਦੇ ਸਭ ਤੋਂ ਘੱਟ ਜਨਮਦਰ ਵਾਲੇ ਦੇਸ਼ਾਂ 'ਚੋਂ ਇਕ ਜਾਪਾਨ 'ਚ ਇਹ ਇਕ ਬੇਹੱਦ ਦੁਰਲੱਭ ਕਿਸਮ ਦਾ ਮਾਮਲਾ ਹੈ।

ਸਪੋਰਸਟਸ ਬੀਅਰ ਬਣਾਉਣ ਵਾਲੀ ਕੰਪਨੀ ਐਸਿਕਸ 'ਚ ਕੰਮ ਕਰਨ ਵਾਲੇ 38 ਸਾਲਾ ਵਿਅਕਤੀ ਨੇ ਆਪਣੀ ਕੰਪਨੀ 'ਤੇ 44 ਲੱਖ ਯੇਨ ਦੇ ਮੁਆਵਜ਼ੇ ਦਾ ਕੇਸ ਕੀਤਾ ਹੈ। ਵਿਅਕਤੀ ਦਾ ਦਾਅਵਾ ਹੈ ਕਿ ਉਸ ਨੇ ਪੈਟਰਨਿਟੀ ਲੀਵ ਲਈ ਸੀ, ਜਿਸ ਦੇ ਕਾਰਨ ਉਸ ਨੂੰ ਅਜਿਹੇ ਕੰਮ ਸੌਂਪੇ ਗਏ, ਜਿਨ੍ਹਾਂ ਦਾ ਉਸ ਦੇ ਤਜ਼ੁਰਬੇ ਨਾਲ ਕੋਈ ਲੈਣ-ਦੇਣ ਨਹੀਂ ਸੀ। ਜਾਪਾਨ 'ਚ ਬੱਚੇ ਦੇ ਜਨਮ ਤੋਂ ਬਾਅਦ ਬਹੁਤ ਲੰਬੇ ਸਮੇਂ ਦੀ ਛੁੱਟੀ ਮਿਲਦੀ ਹੈ। ਜਾਪਾਨੀ ਕਾਨੂੰਨ ਮੁਤਾਬਕ ਇਸ 'ਚ ਮਾਤਾ-ਪਿਤਾ ਦੋਵੇਂ ਇਸ ਸਾਲ ਤੱਕ ਦੀ ਛੁੱਟੀ ਲੈ ਸਕਦੇ ਹਨ। ਇਹ ਹੀ ਨਹੀਂ ਇਸ ਤੋਂ ਇਲਾਵਾ ਬਾਅਦ 'ਚ ਵੀ ਲੋੜ ਪੈਣ 'ਤੇ ਹੋਰ 6 ਮਹੀਨੇ ਦੀ ਛੁੱਟੀ ਦਾ ਵੀ ਕਾਨੂੰਨ ਹੈ।

Baljit Singh

This news is Content Editor Baljit Singh