ਸਾਊਦੀ ''ਚ ਏਸ਼ੀਆਈ ਪ੍ਰਵਾਸੀ ਨੂੰ ਗਲਤ ਬੋਲਣ ਵਾਲੇ ਵਿਅਕਤੀ ਨੂੰ ਗਿ੍ਰਤਾਰ ਕਰਨ ਦੇ ਆਦੇਸ਼

05/06/2020 2:16:19 AM

ਰਿਆਦ - ਸਾਊਦੀ ਅਰਬ ਪ੍ਰਸ਼ਾਸਨ ਨੇ ਇਕ ਨਾਗਰਿਕ ਨੂੰ ਗਿ੍ਰਫਤਾਰ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ 'ਤੇ ਗੈਰ-ਮੁਸਲਿਮ ਏਸ਼ੀਆਈ ਪ੍ਰਵਾਸੀ ਨੂੰ ਗਲਤ ਬੋਲਣ ਅਤੇ ਇਸਲਾਮ ਧਰਮ ਅਪਣਾਉਣ ਲਈ ਜ਼ੋਰ ਪਾਉਣ ਦਾ ਦੋਸ਼ ਹੈ। ਮੀਡੀਆ ਵਿਚ ਮੰਗਲਵਾਰ ਨੂੰ ਛਪੀ ਇਕ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ। ਸਾਊਦੀ ਪ੍ਰੈਸ ਏਜੰਸੀ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਪ੍ਰਵਾਸੀ ਵਿਅਕਤੀ ਦਿਖਾਈ ਦੇ ਰਿਹਾ ਹੈ ਜਿਸ ਨੂੰ ਕੋਈ ਅਰਬੀ-ਭਾਸ਼ੀ ਵਿਅਕਤੀ ਇਸਲਾਮ ਨਾ ਅਪਣਾਉਣ, ਰੋਜ਼ਾ ਨਾ ਰੱਖਣ ਕਾਰਨ ਗਲਤ ਬੋਲ ਰਿਹਾ ਹੈ ਅਤੇ ਉਸ ਦਾ ਅਪਮਾਨ ਕਰ ਰਿਹਾ ਹੈ। ਇਸ ਕਲਿੱਪ ਵਿਚ ਗਲਤ ਬੋਲਣ ਵਾਲਾ ਵਿਅਕਤੀ ਦਿਖਾਈ ਨਹੀਂ ਦਿੰਦਾ।

ਲੋਕ ਅਭਿਯੋਜਨ ਨਾਲ ਇਕ ਜੁੜੇ ਇਕ ਨਿਗਰਾਨੀ ਕੇਂਦਰ ਨੇ ਵੀਡੀਓ ਦੀ ਜਾਂਚ ਕੀਤੀ। ਵਿਭਾਗ ਦੇ ਅਧਿਕਾਰਕ ਸੂਤਰ ਨੇ ਆਖਿਆ ਹੈ ਕਿ ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਏਸ਼ੀਆਈ ਪ੍ਰਵਾਸੀ ਨੂੰ ਇਸਲਾਮ ਧਰਮ ਅਪਣਾਉਣ ਦੇ ਨਾਂ 'ਤੇ ਨਿਵਾਸੀ ਉਸ ਨੂੰ ਗਲਤ ਬੋਲਦਾ ਹੈ। ਸੂਤਰ ਨੇ ਆਖਿਆ ਕਿ ਵਿਭਾਗ ਨੇ ਅਪਮਾਨ ਕਰਨ ਵਾਲੇ ਨਾਗਰਿਕ ਨੂੰ ਗਿ੍ਰਫਤਾਰ ਕਰਨ ਦਾ ਆਦੇਸ਼ ਦਿੱਤਾ ਹੈ।

Khushdeep Jassi

This news is Content Editor Khushdeep Jassi