ਸੱਚ ਹੋਵੇਗੀ ਐਸਗਾਰਡੀਆ ਦੀ ਕਲਪਨਾ, ਸਪੇਸ ''ਚ ''ਜੰਨਤ'' ਤੋਂ ਪਹਿਲਾਂ ਬਣੇਗਾ ਇਕ ਦੇਸ਼

11/18/2017 12:38:24 AM

ਮਾਸਕੋ— ਹਾਲੀਵੁੱਡ ਦੀਆਂ ਸਾਇੰਸ ਫਿਕਸ਼ਨ ਫਿਲਮਾਂ ਵਿਚ ਜਿਸ ਤਰ੍ਹਾਂ ਕਲਪਨਾਵਾਂ ਦੀ ਉਸ ਦੁਨੀਆ ਨੂੰ ਸੱਚ ਕਰਕੇ ਦਿਖਾਉਣ ਦੀ ਤਾਕਤ ਹੋ ਸਕਦੀ ਹੈ, ਵੈਸੀ ਹੀ ਇਕ ਦੁਨੀਆ ਨੂੰ ਰਸ਼ੀਅਨ ਸਾਇੰਟਿਸਟ ਸੱਚ ਵਿਚ ਬਣਾਉਣ ਜਾ ਰਹੇ ਹਨ। ਇਗਰ ਆਸ਼ੁਰਵੇਅਲੀ ਨਾਂ ਦੇ ਇਕ ਰਸ਼ੀਅਨ ਸਾਇੰਟਿਸਟ ਦਾ ਮੰਨਣਾ ਹੈ ਕਿ ਸਪੇਸ ਵਿਚ ਇਕ ਅਜਿਹਾ ਦੇਸ਼ ਹੋਣਾ ਚਾਹੀਦਾ ਹੈ ਜਿੱਥੇ ਰਾਜਨੀਤੀ ਨਾ ਹੋਵੇ ਅਤੇ ਆਪਣਾ ਵੱਖਰਾ ਕਾਨੂੰਨ ਹੋਵੇ। ਐਸਗਾਰਡੀਆ ਨਾਂ ਦਾ ਇਕ ਅਜਿਹਾ ਹੀ ਸੈਟੇਲਾਈਟ ਸਪੇਸ ਦੀ ਦੁਨੀਆ ਵਿਚ ਵਿਚ ਇਸ ਵਿਗਿਆਨੀ ਦੀ ਕਲਪਨਾ ਨੂੰ ਸਾਕਾਰ ਕਰਨ ਜਾ ਰਿਹਾ ਹੈ। ਆਸ਼ੁਰਵੇਅਲੀ ਨੇ ਇਸ ਵਰਜੁਅਲ ਦੁਨੀਆ ਦੇ 2 ਲੱਖ ਨਾਗਰਿਕ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਈ ਉਨ੍ਹਾਂ ਕੋਲ 5 ਲੱਖ ਅਰਜ਼ੀਆਂ ਆਈਆਂ ਹਨ। ਅਕਤੂਬਰ 2016 ਵਿਚ ਉਨ੍ਹਾਂ ਨੇ ਦੇਸ਼ ਦੀ ਕਲਪਨਾ ਕੀਤੀ ਅਤੇ ਇਸਨੂੰ ਸੱਚ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਉਸ ਸੁਪਨੇ ਦੇ ਬੇਹੱਦ ਨੇੜੇ ਪਹੁੰਚ ਚੁੱਕੇ ਹਨ ਜਿਸ ਨੂੰ ਉਨ੍ਹਾਂ ਨੇ 200 ਦੇਸ਼ਾਂ ਦੇ 5 ਲੱਖ ਲੋਕਾਂ ਨੂੰ ਦਿਖਾਇਆ ਸੀ। ਇਸਨੂੰ ਸਪੇਸ ਵਿਚ ਭੇਜਣ ਲਈ ਇੰਟਰਨੈਸ਼ਨਲ ਸਪੇਸ ਏਜੰਸੀ ਨਾਸਾ ਨਾਲ ਗੱਲਬਾਤ ਕਰਕੇ ਉਸਨੂੰ ਲਾਂਚ ਕਰਨ ਲਈ ਸਪੇਸ ਏਜੰਸੀ ਨੂੰ ਸੌਂਪਿਆ ਗਿਆ ਹੈ।

ਐਸਗਾਰਡੀਆ ਆਪਣੇ-ਆਪ ਹੋ ਜਾਵੇਗਾ ਨਸ਼ਟ
ਐਸਗਾਰਡੀਆ-1, 5 ਤੋਂ 18 ਮਹੀਨੇ ਤਕ ਸਪੇਸ ਵਿਚ ਰਹੇਗਾ ਉਸਦੇ ਬਾਅਦ ਇਹ ਖੁਦ ਹੀ ਨਸ਼ਟ ਹੋ ਜਾਏਗਾ। ਐਸਗਾਰਡ ਦੇ ਫਾਊਂਡਰ ਦਾ ਕਹਿਣਾ ਹੈ ਕਿ ਇਹ ਸਪੇਸ ਵਿਚ ਪਰਮਾਨੈਂਟ ਰੈਜ਼ੀਡੈਂਸ ਦੀ ਦੁਨੀਆ ਵਿਚ ਪਹਿਲਾ ਕਦਮ ਹੈ। ਇਸ ਨਵੀਂ ਸਪੇਸ ਦੀ ਦੁਨੀਆ ਵਿਚ ਨਵੇਂ ਦੇਸ਼ ਦੀ ਕਲਪਨਾ ਦਾ ਪਹਿਲਾ ਕਦਮ ਐਸਗਾਰਡੀਆ-1 ਸੈਟੇਲਾਈਟ ਦਾ ਸਪੇਸ ਲਈ ਲਾਂਚ ਕੀਤਾ ਜਾਣਾ ਹੈ। ਸ਼ੁਰੂਆਤ ਵਿਚ ਇਹ 1.5 ਮਿਲੀਅਨ ਇਸਦੇ ਨਾਗਰਿਕਾਂ ਦੀ ਨਿੱਜੀ ਡਿਟੇਲ ਨੂੰ ਆਪਣੇ ਵਿਚ ਇਕੱਠਾ ਕਰਕੇ ਸਪੇਸ ਵਿਚ ਲੈ ਜਾਏਗਾ। ਇਸ ਡਾਟਾ ਵਿਚ ਫੈਮਿਲੀ ਫੋਟੋਜ਼ ਤੇ ਨਿੱਜੀ ਡਿਟੇਲ ਸ਼ਾਮਲ ਹਨ।