ISIS ਦੀ ਇਸ ਖਤਰਨਾਕ ਅੱਤਵਾਦੀ ਨੂੰ ਵਿਆਹ ''ਚ ਮਿਲਿਆ ਖੌਫਨਾਕ ਤੋਹਫਾ (ਦੇਖੋ ਤਸਵੀਰਾਂ)

07/28/2015 5:06:06 PM

ਰੱਕਾ— ਆਈ.ਐਸ. ਦੇ ਚੰਗੁਲ ''ਚੋਂ ਬਚ ਨਿਕਲੀ ਸੀਰੀਆਈ ਮਹਿਲਾ ਨੇ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਕਿਹਾ ਕਿ ਇਸਲਾਮਿਕ ਸਟੇਟ ਦੀ ਮਹਿਲਾ ਸ਼ਰਿਆ ਜਜ (ਸ਼ਰਿਆ ਕਾਨੂੰਨ ਲਾਗੂ ਕਰਵਾਉਣ ਵਾਲੇ ਆਈ.ਐਸ. ਦੇ ਅੱਤਵਾਦੀ) ਨੇ ਆਈ.ਐਸ. ਫਾਈਟਰਸ ਨਾਲ ਵਿਆਹ ਕਰਨ ਦੇ ਬਦਲੇ ''ਚ ਸਿਰ ਕਲਮ ਕਰਨ ਦੀ ਮਨਜ਼ੂਰੀ ਮੰਗੀ ਸੀ। ਮਹਿਲਾ ਨੇ ਦੱਸਿਆ ਕਿ ਇਸ ਮਹਿਲਾ ਅੱਤਵਾਦੀ ਦਾ ਨਾਂ ਰੋਆ ਉਮ ਖੋਤਾਬਾ ਅਲ-ਤੁਨੀਸੀ ਹੈ। 
ਕਾਫੀ ਘੱਟ ਉਮਰ ''ਚ ਉਸ ਦੇ ਪਤੀ ਦੀ ਇਕ ਹਮਲੇ ਦੌਰਾਨ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਆਈ.ਐਸ. ਸੰਗਠਨ ਚਾਹੁੰਦਾ ਸੀ ਕਿ ਉਹ ਦੁਬਾਰਾ ਵਿਆਹ ਕਰ ਲਏ। ਪਰ ਰੋਆ ਵਿਆਹ ਕਰਨ ਲਈ ਤਿਆਰ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਸੰਗਠਨ ''ਚੋਂ ਕਿਸੇ ਦਾ ਸਿਰ ਕਲਮ ਕਰਨ ਦੀ ਮਨਜ਼ੂਰੀ ਮਿਲਣ ਦੀ ਸ਼ਰਤ ''ਤੇ ਹੀ ਉਹ ਦੂਜਾ ਵਿਆਹ ਕਰਨ ਲਈ ਤਿਆਰ ਹੋਵੇਗੀ। ਇਸ ਤੋਂ ਬਾਅਦ ਆਈ.ਐਸ. ਚੀਫ ਨੇ ਰੋਆ ਨੂੰ ਦੂਜਾ ਵਿਆਹ ਕਰਨ ਦੀ ਮਨਜ਼ੂਰੀ ਦਿੱਤੀ। ਹਾਲਾਂਕਿ, ਸੰਗਠਨ ਦੇ ਨਿਯਮਾਂ ਮੁਤਾਬਕ, ਉਹ ਇਕ ਮਹਿਲਾ ਦਾ ਹੀ ਸਿਰ ਕਲਮ ਕਰ ਸਕਦੀ ਹੈ।