ਕੋਵਿਡ-19: ਇਸ ਦੇਸ਼ ਨੇ ਐਲਾਨਿਆ ਪੂਰਨ ਲਾਕਡਾਊਨ, 31 ਮਾਰਚ ਤੱਕ ਘਰਾਂ ''ਚ ਕੈਦ ਰਹਿਣਗੇ ਲੋਕ

03/20/2020 2:28:47 PM

ਬਿਊਨਸ ਆਰਸ- ਅਰਜਨਟੀਨਾ ਸਰਕਾਰ ਨੇ ਕੋਰੋਨਾਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ 31 ਮਾਰਚ ਤੱਕ ਲਾਜ਼ਮੀ ਤੌਰ 'ਤੇ ਆਪਣੇ-ਆਪਣੇ ਘਰਾਂ ਦੇ ਅੰਦਰ ਤੇ ਸਮਾਜਿਕ ਤੌਰ 'ਤੇ ਵੱਖਰੇ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦਾ ਐਲਾਨ ਅਰਜਨਟੀਨਾ ਦੇ ਰਾਸ਼ਟਰਪਤੀ ਵਲੋਂ ਕੀਤਾ ਗਿਆ ਹੈ।

ਰਾਸ਼ਟਰਪਤੀ ਅਲਬਟਰ ਫਰਨਾਡੀਜ਼ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅੱਧੀ ਰਾਤ ਤੋਂ ਲਾਜ਼ਮੀ ਤੌਰ 'ਤੇ ਸਮਾਜ ਤੋਂ ਵੱਖਰਾ ਰਹਿਣਾ ਹੋਵੇਗਾ। ਕੋਈ ਵੀ ਘਰ ਤੋਂ ਬਾਹਰ ਨਹੀਂ ਨਿਕਲੇਗਾ। ਇਹ ਉਪਾਅ 31 ਮਾਰਚ ਤੱਕ ਲਾਗੂ ਰਹਿਣਗੇ। ਸ਼੍ਰੀ ਫਰਨਾਡੀਜ਼ ਨੇ ਕਿਹਾ ਕਿ ਆਰਜਨਟੀਨਾ ਦੇ ਨਾਗਰਿਕਾਂ ਨੂੰ ਦੁਕਾਨਾਂ ਤੇ ਫਾਰਮੇਸੀਆਂ ਵਿਚ ਜਾਣ ਦੀ ਆਗਿਆ ਦਿੱਤੀ ਜਾਵੇਗੀ ਪਰ ਜੋ ਕੋਈ ਵੀ ਆਪਣੇ ਘਰੋਂ ਬਾਹਰ ਮਿਲਿਆ ਉਸ ਤੋਂ ਇਸ ਦਾ ਕਾਰਨ ਪੁੱਛਿਆ ਜਾਵੇਗਾ। ਅਰਜਨਟੀਨਾ ਵਿਚ ਕੋਰੋਨਾਵਾਇਰਸ ਦੇ 97 ਮਾਮਲੇ ਸਾਹਮਣੇ ਆਏ ਹਨ ਤੇ ਤਿੰਨ ਲੋਕਾਂ ਦੀ ਮੌਤ ਹੋਈ ਹੈ।

ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ ਨੂੰ ਕੋਵਿਡ-19 ਨੂੰ ਮਹਾਮਾਰੀ ਐਲਾਨ ਕਰ ਦਿੱਤਾ ਸੀ। ਹਾਨ ਹਾਪਕਿਨਸ ਯੂਨੀਵਰਸਿਟੀ ਦੇ ਮੁਤਾਬਤ 2,43,000 ਤੋਂ ਵਧੇਰੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 10 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

Baljit Singh

This news is Content Editor Baljit Singh