ਅਰਜਨਟੀਨਾ ਦੇ ਵਿੱਤ ਮੰਤਰੀ ਨੇ ਦਿੱਤਾ ਅਸਤੀਫਾ

08/18/2019 12:36:34 PM

ਬਿਊਨਸ ਆਇਰਸ (ਬਿਊਰੋ)— ਅਰਜਨਟੀਨਾ ਦੇ ਵਿੱਤ ਮੰਤਰੀ ਨਿਕੋਲਸ ਦੁਜੋਵਨੇ (Nicolas Dujovne) ਨੇ ਸ਼ਨੀਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਮ ਚੋਣਾਂ ਤੋਂ ਪਹਿਲਾਂ ਸ਼ੁਰੂਆਤੀ ਦੌਰ ਦੀਆਂ ਚੋਣਾਂ ਵਿਚ ਹਾਰ ਦੇ ਕਾਰਨ ਰਾਸ਼ਟਰਪਤੀ ਮੌਰੀਸੀਓ ਮਾਕਰੀ ਦੇ ਅਸਤੀਫੇ ਕਾਰਨ ਦੇਸ਼ ਵਿਚ ਆਰਥਿਕ ਹਲਚਲ ਪੈਦਾ ਹੋਣ ਦੇ ਇਕ ਹਫਤੇ ਬਾਅਦ ਵਿੱਤ ਮੰਤਰੀ ਨੇ ਇਹ ਅਸਤੀਫਾ ਦਿੱਤਾ। ਅਰਜਨਟੀਨਾ ਦੀ ਮੀਡੀਆ ਖਬਰ ਮੁਤਾਬਕ ਬਿਊਨਸ ਆਇਰਸ ਸੂਬੇ ਦੇ ਵਿੱਤ ਮੰਤਰੀ ਹਰਨਨ ਲਾਕੁਨਜਾ ਦੇਸ਼ ਦੇ ਨਵੇਂ ਵਿੱਤ ਮੰਤਰੀ ਹੋਣਗੇ। 

ਦੇਸ਼ ਦੀ ਮੁਦਰਾ ਪੇਸੋ ਦੀ ਅਮਰੀਕੀ ਡਾਲਰ ਦੀ ਤੁਲਨਾ ਵਿਚ ਇਸ ਹਫਤੇ 20 ਫੀਸਦੀ ਤੱਕ ਦੀ ਕਮੀ ਆਈ। ਰੇਟਿੰਗ ਏਜੰਸੀਆਂ ਫਿਚ ਅਤੇ ਐੱਸ ਐਂਡ ਪੀ ਨੇ ਦੇਸ਼ ਵਿਚ ਵੱਧਦੀ ਅਨਿਸ਼ਚਿਤਤਾ ਕਾਰਨ ਲੰਬੇ ਸਮੇਂ ਦੀ ਮਿਆਦ ਦੇ ਕ੍ਰੈਡਿਟ ਰੇਟਿੰਗ ਵਿਚ ਕਟੌਤੀ ਕੀਤੀ ਹੈ। ਇਕ ਏਜੰਸੀ ਦੀ ਵੈਬਸਾਈਟ 'ਤੇ ਦੁਜੋਵਨੇ ਦੇ ਪ੍ਰਕਾਸ਼ਿਤ ਅਸਤੀਫੇ ਵਿਚ ਕਿਹਾ ਗਿਆ,''ਵਰਤਮਾਨ ਹਾਲਤਾਂ ਵਿਚ ਆਰਥਿਕ ਖੇਤਰ ਵਿਚ ਪ੍ਰਬੰਧਨ ਵਿਚ ਥੋੜ੍ਹੀਆਂ ਬਹੁਤ ਤਬਦੀਲੀਆਂ ਕੀਤੇ ਜਾਣ ਦੀ ਲੋੜ ਹੈ।''

Vandana

This news is Content Editor Vandana