ਕੀ ਟਰੰਪ ਰੂਸ ''ਤੇ ਦਬਾਅ ਪਾਉਣ ਲਈ ਪੋਲੈਂਡ ''ਚ ਭੇਜ ਰਹੇ 1000 ਅਮਰੀਕੀ ਫੌਜੀ

06/13/2019 8:14:30 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੋਲੈਂਡ ਦੇ ਰਾਸ਼ਟਰਪਤੀ ਆਂਦ੍ਰੇਜ਼ ਡੂਡਾ ਦੇ ਨਾਲ ਪ੍ਰੈਸ ਕਾਨਫਰੰਸ 'ਚ ਆਖਿਆ ਕਿ ਅਮਰੀਕਾ ਆਪਣੇ 1 ਹਜ਼ਾਰ ਫੌਜੀ ਪੋਲੈਂਡ ਭੇਜੇਗਾ। ਟਰੰਪ ਨੇ ਕਿਹਾ ਕਿ ਇਹ ਹਜ਼ਾਰ ਫੌਜੀ ਜਰਮਨੀ 'ਚ ਮੌਜੂਦ ਅਮਰੀਕਾ ਦੀ 52 ਹਜ਼ਾਰ ਫੌਜੀ ਟੁਕੜੀਆਂ 'ਚੋਂ ਲਈ ਜਾਵੇਗੀ ਜਿਨ੍ਹਾਂ ਦੇ ਨਾਲ ਡਰੋਨ ਅਤੇ ਬਾਕੀ ਮਿਲਟਰੀ ਹਥਿਆਰ ਹੋਣਗੇ। ਹਾਲਾਂਕਿ ਉਨ੍ਹਾਂ ਨੇ ਪੋਲੈਂਡ 'ਚ ਇਕ ਸਥਾਈ ਅਮਰੀਕੀ ਮਿਲਟਰੀ ਬੇਸ ਬਣਾਉਣ ਨੂੰ ਲੈ ਕੇ ਕੁਝ ਨਹੀਂ ਕਿਹਾ। ਉਥੇ ਪੋਲੈਂਡ ਨੇ ਬੇਸ ਬਣਾਉਣ ਲਈ 200 ਕਰੋੜ ਡਾਲਰ ਲਾਉਣ ਦਾ ਆਫਰ ਵੀ ਦਿੱਤਾ ਸੀ। ਰਾਸ਼ਟਰਪਤੀ ਡੂਡਾ ਨੇ ਤਾਂ ਇਥੋਂ ਤੱਕ ਕਿਹਾ ਕਿ ਬੇਸ ਦਾ ਨਾਂ ਟਰੰਪ ਫੋਰਟ ਵੀ ਰੱਖਿਆ ਜਾ ਸਕਦਾ ਹੈ।


ਟਰੰਪ ਨੇ ਕਿਹਾ ਕਿ ਅਮਰੀਕਾ ਇਸ ਆਈਡੀਆ 'ਚ ਦਿਲਚਸਪੀ ਰੱਖਦਾ ਹੈ ਪਰ ਸਥਾਈ ਬੇਸ ਬਣਾਉਣ 'ਚ ਝਿੱਜਕਦ ਰਿਹਾ ਕਿਉਂਕਿ ਰੂਸ ਪ੍ਰਤੀਕਿਰਿਆ ਕਰੇਗਾ। ਟਰੰਪ ਨੇ ਅੱਗੇ ਆਖਿਆ ਕਿ ਮੈਂ ਸਥਾਈ ਜਾਂ ਅਸਥਾਈ ਦੇ ਬਾਰੇ 'ਚ ਗੱਲ ਨਹੀਂ ਕਰ ਰਿਹਾ ਪਰ ਬੇਸ ਇਕ ਸਟੇਟਮੈਂਟ ਜ਼ਰੂਰ ਹੁੰਦਾ। ਰਾਸ਼ਟਰਪਤੀ ਡੂਡਾ ਦਾ ਇਕ ਸਾਲ ਦੇ ਅੰਦਰ ਇਹ ਦੂਜਾ ਅਮਰੀਕੀ ਦੌਰਾ ਹੈ। ਇਸ ਵਾਰ ਦੀ ਯਾਤਰਾ 'ਚ ਨਾਟੋ 'ਚ ਪੋਲੈਂਡ ਦੀ ਮੈਂਬਰਸ਼ਿਪ ਦੀ 20ਵੀਂ ਵਰ੍ਹੇਗੰਢ ਦੇ ਨਾਲ-ਨਾਲ ਦੇਸ਼ 'ਚ ਕੱਟੜਪੰਥ ਦੇ ਖਤਮ ਹੋਣ ਦੀ 30ਵੀਂ ਵਰ੍ਹੇਗੰਢ ਵੀ ਮਨਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਡੂਡਾ ਨੇ ਟਰੰਪ ਨੂੰ ਉਨ੍ਹਾਂ ਦੀ ਪੋਲੈਂਡ ਲਈ ਸਦਭਾਵ ਅਤੇ ਉਸ ਦੇ ਮਾਮਲਿਆਂ 'ਤੇ ਚੰਗੀ ਸਮਝ ਲਈ ਧੰਨਵਾਦ ਕੀਤਾ।



ਅਮਰੀਕਾ ਅਤੇ ਪੋਲੈਂਡ ਦਾ ਸਮਝੌਤਾ
ਦੋਹਾਂ ਦੇਸ਼ਾਂ ਨੇ ਰੱਖਿਆ ਖੇਤਰ 'ਚ ਆਪਸੀ ਸਹਿਯੋਗ ਲਈ ਇਕ ਸਮਝੌਤਾ ਕੀਤਾ ਹੈ। ਇਸ ਸਮਝੌਤੇ 'ਚ 100 ਅਮਰੀਕੀ ਟੁਕੜੀਆਂ ਦੇ ਬੇਸ ਅਤੇ ਇੰਫ੍ਰਾਸਟ੍ਰਕਚਰ ਦਾ ਇੰਤਜ਼ਾਮ ਕਰਨਾ ਹੋਵੇਗਾ ਜੋਂ ਉਥੇ ਅਸਥਾਈ ਰੂਪ ਤੋਂ ਰੋਟੇਸ਼ਨ 'ਚ ਰਹਿਣਗੇ। ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਨੇ ਜਦੋਂ ਅਮਰੀਕਾ ਦੇ ਰੱਖਿਆ ਮੰਤਰਾਲੇ ਤੋਂ ਪੁੱਛਿਆ ਕਿ ਨਵੇਂ ਸਮਝੌਤੇ ਮੁਤਾਬਕ ਕਿੰਨੇ ਫੌਜੀ ਪੋਲੈਂਡ ਭੇਜੇ ਜਾਣਗੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪਹਿਲਾਂ ਵੀ ਪੋਲੈਂਡ 'ਚ 5 ਹਜ਼ਾਰ ਟੁਕੜੀਆਂ ਰੋਟੇਸ਼ਨ ਰਾਹੀਂ ਪੋਲੈਂਡ ਆਉਂਦੀਆਂ ਜਾਂਦੀਆਂ ਰਹੀਆਂ ਹਨ। ਬੀ. ਬੀ. ਸੀ. ਦੇ ਰੱਖਿਆ ਮਾਮਲਿਆਂ ਦੇ ਪੱਤਰਕਾਰ ਮੁਤਾਬਕ ਪਿਛਲੇ ਸਾਲ ਤੋਂ ਹੀ ਪੋਲੈਂਡ ਸਰਕਾਰ ਅਮਰੀਕਾ ਨੂੰ ਆਪਣੇ ਇਥੇ ਮਿਲਟਰੀ ਬੇਸ ਬਣਾਉਣ ਲਈ ਮਨਾ ਰਹੀ ਹੈ। ਇਸ ਆਈਡੀਆ ਨੂੰ ਫੋਰਟ ਟਰੰਪ ਨਾਂ ਵੀ ਦਿੱਤਾ ਗਿਆ ਪਰ ਇਸ 'ਚ ਕੁਝ ਦਿੱਕਤਾਂ ਸਨ। ਇਸ ਦੇ ਲਈ ਪੈਸ ਕੌਣ ਦੇਵੇਗਾ? ਪੋਲੈਂਡ ਨੇ 200 ਕਰੋੜ ਡਾਲਰ ਦਾ ਆਫਰ ਦਿੱਤਾ ਪਰ ਇਸ ਨਾਲ ਤਾਂ ਬੇਸ ਦੀ ਸਿਰਫ ਸ਼ੁਰੂਆਤ ਹੀ ਕੀਤੀ ਜਾ ਸਕਦੀ ਹੈ।

ਉਥੇ ਫੌਜੀਆਂ ਟੁਕੜੀਆਂ ਕਿਥੋਂ ਆਉਣਗੀਆਂ? ਉਨ੍ਹਾਂ ਨੂੰ ਅਮਰੀਕਾ ਤੋਂ ਉਥੇ ਸ਼ਿਫਟ ਕਰਨਾ ਕਾਫੀ ਮਹਿੰਗਾ ਪਵੇਗਾ ਅਤੇ ਜੇਕਰ ਜਰਮਨੀ ਜਾਂ ਇਟਲੀ ਤੋਂ ਲਿਆਂਦਾ ਜਾਵੇ ਤਾਂ ਅਮਰੀਕਾ ਅਤੇ ਇਨ੍ਹਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ 'ਚ ਦਿੱਕਤ ਆ ਸਕਦੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਕਿ ਸਥਾਈ ਬੇਸ ਬਣਾਉਣਾ ਨਾਟੋ ਅਤੇ ਰੂਸ ਵਿਚਾਲੇ 1997 'ਚ ਹੋਏ ਸਮਝੌਤੇ ਦਾ ਉਲੰਘਣ ਹੁੰਦਾ। ਅਜੇ ਹੋ ਹੋਇਆ ਉਹ ਨਾਕਾਫੀ ਹੈ। ਮੰਗ ਤੋਂ ਘੱਟ ਫੌਜੀ ਟੁਕੜੀਆਂ ਦਿੱਤੀਆਂ ਗਈਆਂ ਅਤੇ ਉਹ ਵੀ ਰੋਟੇਸ਼ਨ 'ਚ। ਹਾਲਾਂਕਿ ਇਹ ਟੁਕੜੀਆਂ ਪੋਲੈਂਡ ਲਈ ਮਿਲਟਰੀ ਇੰਫ੍ਰਸਟ੍ਰਕਚਰ ਬਣਾਉਣ 'ਚ ਮਦਦ ਕਰਨਗੀਆਂ ਤਾਂ ਜੋਂ ਕਦੇ ਭਵਿੱਖ 'ਚ ਜ਼ਿਆਦਾ ਫੌਜੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕੇ।

Khushdeep Jassi

This news is Content Editor Khushdeep Jassi