ਮੈਰੀਜੁਆਨਾ ਦਾ ਸੇਵਨ ਕਰਨ ਲਈ ਅਜੇ ਤੱਕ ਤੈਅ ਨਹੀਂ ਹੋ ਸਕੀਆਂ ਢੁਕਵੀਆਂ ਥਾਂਵਾਂ

04/21/2018 2:39:48 AM

ਓਟਾਵਾ - ਮੈਰੀਜੁਆਨਾ ਸਬੰਧੀ ਕਾਨੂੰਨ ਲਿਆਉਣ ਬਾਰੇ ਅਜੇ ਵੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮੈਰੀਜੁਆਨਾ ਦਾ ਸੇਵਨ ਲੋਕ ਕਿਹੜੀਆਂ ਥਾਂਵਾਂ 'ਤੇ ਕਰ ਸਕਿਆ ਕਰਣਗੇ
ਪਰ ਓਟਾਵਾ 'ਚ ਸਮੋਕਰਜ਼ ਕਿਹੜੀ ਥਾਂ 'ਤੇ ਮੈਰੀਜੁਆਨਾ ਪੀ ਸਕਿਆ ਕਰਨਗੇ ਇਸ ਸਵਾਲ 'ਤੇ ਅਜੇ ਤੱਕ ਕਿਸੇ ਦਾ ਜਵਾਬ ਨਹੀਂ ਆਇਆ। ਪਰ ਜਦੋਂ ਓਨਟਾਰੀਓ ਸਰਕਾਰ ਨੇ ਆਪਣਾ ਕੈਨਾਬਿਸ ਐਕਟ ਪਾਸ ਕੀਤਾ ਸੀ ਤਾਂ ਪ੍ਰੋਵਿੰਸ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਿਗਰਟਨੋਸ਼ੀ ਕਿਸੇ ਵੀ ਜਨਤਕ ਥਾਂ 'ਤੇ ਨਹੀਂ ਕੀਤੀ ਜਾ ਸਕੇਗੀ। ਇਸ ਲਈ ਉਚੇਚੇ ਤੌਰ 'ਤੇ ਪਹਿਲਾ ਜ਼ੁਰਮ ਕਰਨ ਵਾਲੇ ਲਈ 1,000 ਡਾਲਰ ਜ਼ੁਰਮਾਨਾ ਅਤੇ ਦੁਬਾਰਾ ਅਜਿਹਾ ਕਰਨ ਵਾਲੇ ਨੂੰ 5,000 ਡਾਲਰ ਦਾ ਜ਼ੁਰਮਾਨਾ ਕਰਨ ਦਾ ਪ੍ਰਾਵਧਾਨ ਰੱਖਿਆ ਗਿਆ।
ਪਰ ਓਟਾਵਾ ਬਾਰੇ ਅਜੇ ਕੁੱਝ ਸਪਸ਼ਟ ਨਹੀਂ ਹੋ ਸਕਿਆ ਹੈ। ਦੇਸ਼ ਦੀ ਰਾਜਧਾਨੀ ਜਿੱਥੇ ਮਿਉਂਸਪਲ, ਪ੍ਰੋਵਿੰਸ਼ੀਅਲ ਅਤੇ ਫੈਡਰਲ ਅਧਿਕਾਰ ਖੇਤਰ ਇਕ ਦੂਜੇ ਨੂੰ ਕੱਟਦੇ ਹਨ ਤਾਂ ਉਥੇ ਨਿਯਮ ਬਹੁਤ ਜ਼ਿਆਦਾ ਅਸਪੱਸ਼ਟ ਹਨ। ਮਿਉਂਸਪੈਲਿਟੀ ਦੇ ਸਿਗਰਟਨੋਸ਼ੀ ਸਬੰਧੀ ਨਿਯਮ ਬਹੁਤ ਸਖਤ ਹਨ ਅਤੇ ਉਹ ਇਹੀ ਨਿਯਮ ਮੈਰੀਜੁਆਨਾ ਲਈ ਵੀ ਲਾਗੂ ਕਰਨਾ ਚਾਹੁੰਦੀ ਹੈ। ਪਰ ਐਨ. ਸੀ. ਸੀ. ਦੀ ਜਾਇਦਾਦ 'ਤੇ ਸਿਟੀ ਦੇ ਨਿਯਮ ਲਾਗੂ ਨਹੀਂ ਹੁੰਦੇ।
ਸੋਮਰਸੈੱਟ ਕਾਊਂਸਲਰ ਕੈਥਰੀਨ ਮੈਕੈਨੀ ਨੇ ਆਖਿਆ ਕਿ ਅਜੇ ਸਿਰਫ ਤੁਸੀਂ ਫੈਡਰਲ ਪਾਰਕ 'ਚ ਸਿਗਰਟਾਂ ਪੀ ਸਕਦੇ ਹੋਂ ਅਤੇ ਕਨਫੈਡਰੇਸ਼ਨ ਪਾਰਕ 'ਚ ਵੀ ਸਮੋਕ ਕਰ ਸਕਦੇ ਹੋਂ। ਪਰ ਅਸੀਂ ਮੈਰੀਜੁਆਨਾ ਲਈ ਕਿਸੇ ਸੁਰੱਖਿਅਤ ਥਾਂ ਨੂੰ ਪਹਿਲ ਦੇਵਾਂਗੇ। ਅਸੀਂ ਪਿਛਲੇ ਇਕ ਦਹਾਕੇ ਤੋਂ ਸਿਗਰਟਨੋਸ਼ੀ ਲਈ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਜਨਤਕ ਥਾਂਵਾਂ 'ਤੇ ਸਿਗਰਟਨੋਸ਼ੀ ਕੀਤੀ ਜਾਵੇ।
ਫੈਡਰਲ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਸਿਗਰਟਨੋਸ਼ੀ ਕਿਹੜੀਆਂ ਥਾਂਵਾਂ 'ਤੇ ਕੀਤੀ ਜਾ ਸਕੇਗੀ। ਇਸ ਸਵਾਲ ਦੇ ਜਵਾਬ 'ਚ ਫੈਡਰਲ ਸਰਕਾਰ ਨੇ ਆਨਲਾਈਨ ਇਹੋ ਜਵਾਬ ਦਿੱਤਾ ਕਿ ਮਿਉਂਸਪੈਲਿਟੀਜ਼ ਅਤੇ ਉਨ੍ਹਾਂ ਦੇ ਪ੍ਰੋਵਿੰਸ ਅਤੇ ਟੈਰੇਟਰੀਜ਼ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਲਈ ਇਕੱਠੇ ਮਿਲ ਕੇ ਕੋਈ ਹੱਲ ਕੱਢਣਗੇ।