ਹੈਕਰਾਂ ਵੱਲੋਂ ਆਸਟਰੇਲੀਆ ਦੇ ਲੜਾਕੂ ਜਹਾਜ਼ਾਂ ਦੀ ਸੰਵੇਦਨਸ਼ੀਲ ਜਾਣਕਾਰੀ ਚੋਰੀ

10/12/2017 11:06:51 PM

ਸਿਡਨੀ— ਆਸਟਰੇਲੀਆ ਦੇ ਲੜਾਕੂ ਜਹਾਜ਼ਾਂ ਤੇ ਨੇਵੀ ਫੌਜ ਦੇ ਸਮੁੰਦਰੀ ਜਹਾਜ਼ਾਂ ਦੀ ਸੰਵੇਦਨਸ਼ੀਲ ਜਾਣਕਾਰੀ ਨੂੰ ਇਕ ਵਿਆਪਕ ਸਾਈਬਰ ਹੈਕਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਹੈਕਰਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ। ਹੈਕਰਾਂ ਨੇ ਸੁਰੱਖਿਆ ਠੇਕੇਦਾਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਜੁਲਾਈ ਤੋਂ ਨਵੰਬਰ 2016 ਤਕ ਦੇ ਡਾਟਾ ਨੂੰ ਚੋਰੀ ਕਰ ਲਿਆ। ਇਸ ਦੌਰਾਨ ਉਨ੍ਹਾਂ ਦਾ ਕਰੀਬ 30 ਜੀਬੀ ਡਾਟਾ ਚੋਰੀ ਕੀਤਾ ਗਿਆ, ਜਿਸ 'ਚ ਨਵੇਂ 17 ਬਿਲੀਅਨ ਆਸਟਰੇਲੀਅਨ ਡਾਲਰ ਦੇ ਲੜਾਕੂ ਜਹਾਜ਼ ਪ੍ਰੋਗਰਾਮ ਬਾਰੇ ਪਾਬੰਦੀਸ਼ੂਦਾ ਜਾਣਕਾਰੀ ਸ਼ਾਮਲ ਹੈ।
ਰੱਖਿਆ ਉਦਯੋਗ ਮੰਤਰੀ ਕ੍ਰਿਸਟੋਫਰ ਪਾਇਨ ਨੇ ਆਸਟਰੇਲੀਆ ਜਨਤਾ ਦੇ ਪ੍ਰਸਾਰਕ ਏ.ਬੀ.ਸੀ. ਨੂੰ ਦੱਸਿਆ ਕਿ ਹਾਲੇ ਤਕ ਡਾਟਾ ਚੋਰੀ ਕਰਨ ਵਾਲੇ ਹੈਕਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਚੋਰੀ ਕੀਤਾ ਡਾਟਾ ਵਪਾਰਕ ਤੌਰ 'ਤੇ ਸੰਵੇਦਨਸ਼ੀਲ ਸੀ। ਇਸ ਚੋਰੀ ਕੀਤੇ ਗਏ ਡਾਟਾ 'ਚ ਆਸਟਰੇਲੀਆ ਦੇ ਨਵੇਂ ਏ17 ਅਰਬ ਡਾਲਰ ਐੱਫ-35 ਸੰਯੁਕਤ ਸਟਰਾਈਕ ਲੜਾਕੂ ਪ੍ਰੋਗਰਾਮ, ਸੀ-130 ਆਵਾਜਾਈ ਜਹਾਜ਼ ਤੇ ਪੀ-8 ਪੋਸੀਡਾਨ ਨਿਗਰਾਨੀ ਜਹਾਜ਼ ਅਤੇ ਨਾਲ ਹੀ ਕੁਝ ਨੇਵੀ ਜਾਹਜ਼ਾਂ ਦੀ ਜਾਣਕਾਰੀ ਸ਼ਾਮਲ ਹੈ।