ਪਾਕਿ : HIV ਮਾਮਲਿਆਂ 'ਚ 13 ਫੀਸਦੀ ਦਾ ਦਰਜ ਕੀਤਾ ਗਿਆ ਵਾਧਾ

09/11/2019 1:21:50 AM

ਕਰਾਚੀ - ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ 'ਚ ਨਵੇਂ ਐੱਚ. ਆਈ. ਵੀ. ਸੰਕ੍ਰਮਣਾਂ 'ਚ 13 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਟ੍ਰਾਸਜ਼ੇਂਡਰ ਲੋਕਾਂ ਅਤੇ ਯੌਨ ਕਰਮੀਆਂ ਵਿਚਾਲੇ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਦੀ ਇਕ ਖਬਰ 'ਚ ਦਿੱਤੀ ਗਈ।

ਐਕਸਪ੍ਰੈਸ ਟ੍ਰਿਬਿਊਨ ਨੇ ਪਾਕਿਸਤਾਨ 'ਚ ਐੱਚ. ਆਈ. ਵੀ. ਮਾਮਲਿਆਂ 'ਤੇ ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰਿਪੋਰਟ ਦੇ ਹਵਾਲੇ ਤੋਂ ਆਖਿਆ ਕਿ ਪਾਕਿਸਤਾਨ 'ਚ ਐੱਚ. ਆਈ. ਵੀ. ਦੇ ਕੁਲ ਮਾਮਲਿਆਂ ਦੀ ਗਿਣਤੀ ਇਸ ਸਾਲ ਵਧ ਕੇ 1,60,000 ਹੋ ਗਈ ਹੈ। 2010 ਦੇ 6700 ਮਾਮਲਿਆਂ ਨੂੰ ਦੇਖਦੇ ਹੋਏ ਇਹ ਇਕ ਵੱਡਾ ਵਾਧਾ ਹੈ। ਖਬਰ 'ਚ ਆਖਿਆ ਗਿਆ ਹੈ ਕਿ ਰਿਪੋਰਟ ਸੰਕੇਤ ਦਿੰਦੀ ਹੈ ਕਿ 2015 ਅਤੇ 2018 ਵਿਚਾਲੇ ਲਗਭਗ 14 ਸਾਲ ਦੀ ਉਮਰ ਵਾਲਿਆਂ 'ਚ 1500 ਮਾਮਲਿਆਂ ਦਾ ਵਾਧਾ ਹੋਇਆ ਹੈ। ਅਖਬਾਰ ਨੇ ਸੰਯੁਕਤ ਰਾਸ਼ਟਰ ਰਿਪੋਰਟ ਦੇ ਹਵਾਲੇ ਤੋਂ ਆਖਿਆ ਕਿ ਇਸ ਤਰ੍ਹਾਂ ਨਾਲ 15 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਐੱਚ. ਆਈ. ਵੀ. ਮਰੀਜ਼ਾਂ ਦੀ ਗਿਣਤੀ 2015 'ਚ ਵਧ ਕੇ 37,000 ਅਤੇ 2018 'ਚ ਵਧ ਕੇ 48,000 ਹੋ ਗਈ।

ਐੱਚ. ਆਈ. ਵੀ. ਦਰ ਇੰਜੈਕਸ਼ਨ ਨਸ਼ੀਲੇ ਪਦਾਰਥ ਇਸਤੇਮਾਲ ਕਰਨ ਵਾਲਿਆਂ ਵਿਚਾਲੇ 2019 ਦੌਰਾਨ 21 ਫੀਸਦੀ ਵਧ ਗਈ, ਇਹ ਸਮਲਿੰਗੀਆਂ ਵਿਚਾਲੇ 3.7 ਫੀਸਦੀ ਤੋਂ ਯੌਨ ਕਰਮੀਆਂ ਵਿਚਾਲੇ 3.8 ਫੀਸਦੀ ਵਧਿਆ ਹੈ। ਪਾਕਿਸਤਾਨ ਦੇ ਐੱਚ. ਆਈ. ਵੀ. ਸੰਕ੍ਰਮਣਾਂ 'ਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਅਜਿਹੇ ਸਮੇਂ ਆਈ ਹੈ ਜਦ ਦੇਸ਼ ਦੇ ਸਿੰਧ ਸੂਬੇ ਦੇ ਲਰਕਾਨਾ ਜ਼ਿਲੇ 'ਚ ਇਸ ਸਾਲ ਅਪ੍ਰੈਲ ਤੋਂ ਕਰੀਬ 800 ਲੋਕ ਐੱਚ. ਆਈ. ਵੀ. ਤੋਂ ਸੰਕ੍ਰਮਿਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਇਸ ਦੇ ਲਈ ਸੰਕ੍ਰਮਿਤ ਉਪਕਰਣਾਂ ਦੇ ਇਸਤੇਮਾਲ, ਅਸੁਰੱਖਿਅਤ ਖੂਨ ਚੜਾਏ ਜਾਣ ਅਤੇ ਗੈਰ ਪੇਸ਼ੇਵਰ ਐਕਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ 'ਚ ਅਕਸਰ ਝੋਲਾ ਛਾਪ ਡਾਕਟਰ ਸ਼ਾਮਲ ਹੁੰਦੇ ਹਨ।

Khushdeep Jassi

This news is Content Editor Khushdeep Jassi