ਇੰਡੋਨੇਸ਼ੀਆ ''ਚ 6.4 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਖਤਰਾ ਨਹੀਂ

03/26/2018 9:32:01 AM

ਜਕਾਰਤਾ— ਇੰਡੋਨੇਸ਼ੀਆ ਦੇ ਪੂਰਬੀ ਹਿੱਸੇ 'ਚ ਸੋਮਵਾਰ ਤੜਕੇ 6.4 ਤੀਬਰਤਾ ਦਾ ਭੂਚਾਲ ਆਇਆ, ਜਿਸ ਦੇ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਹਾਲਾਂਕਿ ਥੋੜੀ ਦੇਰ ਬਾਅਦ ਚਿਤਾਵਨੀ ਵਾਪਸ ਲੈ ਲਈ ਗਈ। ਅਮਰੀਕੀ ਮੌਸਮ ਵਿਗਿਆਨੀ ਸਰਵੇਖਣ 'ਚ ਦੱਸਿਆ ਗਿਆ ਹੈ ਕਿ ਸੋਮਵਾਰ ਤੜਕੇ 1.44 ਵਜੇ ਕੋਟਾ ਐਬਨ ਇਲਾਕੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜ਼ਮੀਨ 'ਚ ਤਕਰੀਬਨ 171 ਕਿਲੋਮੀਟਰ ਦੀ ਡੂੰਘਾਈ 'ਚ ਭੂਚਾਲ ਆਇਆ। ਇੰਡੀਅਨ ਓਸ਼ਨ ਸੁਨਾਮੀ ਵਾਰਨਿੰਗ ਐਂਡ ਮਿਟੀਗੇਸ਼ਨ ਸਿਸਟਮ ਨੇ ਸ਼ੁਰੂ 'ਚ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਸੀ। ਉਨ੍ਹਾਂ ਨੇ ਬੁਲੇਟਿਨ 'ਚ ਕਿਹਾ ਕਿ ਹਿੰਦ ਮਹਾਸਾਗਰ ਦੇ ਦੇਸ਼ਾਂ ਨੂੰ ਕੋਈ ਖਤਰਾ ਨਹੀਂ ਹੈ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ ਹੈ।