ਜਵਾਲਾਮੁਖੀ ਦੇਖਣਾ ਔਰਤ ਨੂੰ ਪਿਆ ਭਾਰੀ, ਸੈਲਫੀ ਲੈਣ ਦੌਰਾਨ ਵਾਪਰਿਆ ਹਾਦਸਾ

04/24/2024 1:27:32 PM

ਜਕਾਰਤਾ- ਇੰਡੋਨੇਸ਼ੀਆਈ ਜੁਆਲਾਮੁਖੀ ਨੂੰ ਦੇਖਣਾ ਇੱਕ ਚੀਨੀ ਔਰਤ ਲਈ ਮੌਤ ਦਾ ਕਾਰਨ ਬਣ ਗਿਆ ਜਦੋਂ ਉਹ ਬਲਦੇ ਜੁਆਲਾਮੁਖੀ ਨੇੜੇ ਇੱਕ ਫੋਟੋ ਲਈ ਪੋਜ਼ ਦੇ ਰਹੀ ਸੀ। ਇਹ ਘਟਨਾ ਆਈਜੇਨ ਜੁਆਲਾਮੁਖੀ ਵਿਚ ਵਾਪਰੀ ਜੋ ਆਪਣੇ ਮਨਮੋਹਕ 'ਨੀਲੀ ਅੱਗ' ਵਾਲੀ ਘਟਨਾ ਲਈ ਮਸ਼ਹੂਰ ਹੈ। ਔਰਤ ਦੀ ਪਛਾਣ ਚੀਨੀ ਔਰਤ ਹੁਆਂਗ ਲਿਹੋਂਗ (31) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹੁਆਂਗ ਲਿਹੋਂਗ ਆਪਣੇ ਪਤੀ ਨਾਲ ਗਾਈਡ ਟੂਰ 'ਤੇ ਸੀ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ।

ਅਧਿਕਾਰੀਆਂ ਨੇ ਇਸ ਘਟਨਾ ਨੂੰ ਮੰਦਭਾਗਾ ਹਾਦਸਾ ਦੱਸਿਆ ਹੈ। ਟੂਰ ਗਾਈਡ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਫੋਟੋਆਂ ਖਿੱਚਣ ਵੇਲੇ ਕ੍ਰੇਟਰ ਕਿਨਾਰੇ ਦੇ ਬਹੁਤ ਨੇੜੇ ਜਾਣ ਦੇ ਖ਼ਤਰਿਆਂ ਬਾਰੇ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਹੁਆਂਗ ਲਿਹੋਂਗ ਵਧੀਆ ਸ਼ਾਟ ਲੈਣ ਲਈ ਪਿੱਛੇ ਵੱਲ ਵਧੀ, ਜਿਸ ਨਾਲ ਇਹ ਦੁਖਦਾਈ ਹਾਦਸਾ ਵਾਪਰਿਆ। ਅਧਿਕਾਰੀਆਂ ਮੁਤਾਬਕ ਲਿਹੋਂਗ ਦੀ ਲਾਸ਼ ਨੂੰ ਕੱਢਣ 'ਚ ਕਰੀਬ 2 ਘੰਟੇ ਲੱਗ ਗਏ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਕੋਲ ਆਸਟ੍ਰੇਲੀਆ ਜਾਣ ਦੇ ਖੁੱਲ੍ਹੇ ਵਿਕਲਪ, ਨਹੀਂ ਵਧੀ ਵੀਜ਼ਾ ਖਾਰਿਜ਼ ਦੀ ਗਿਣਤੀ

ਇੰਡੋਨੇਸ਼ੀਆ ਲਗਭਗ 130 ਸਰਗਰਮ ਜੁਆਲਾਮੁਖੀ ਦਾ ਘਰ

ਤੁਹਾਨੂੰ ਦੱਸ ਦੇਈਏ ਕਿ ਇਜੇਨ ਜਵਾਲਾਮੁਖੀ ਸਲਫਿਊਰਿਕ ਗੈਸ ਦੇ ਬਲਨ ਤੋਂ ਨਿਕਲਣ ਵਾਲੀ ਨੀਲੀ ਅੱਗ ਅਤੇ ਨੀਲੀ ਰੋਸ਼ਨੀ ਲਈ ਜਾਣਿਆ ਜਾਂਦਾ ਹੈ। ਇੰਡੋਨੇਸ਼ੀਆ ਲਗਭਗ 130 ਸਰਗਰਮ ਜੁਆਲਾਮੁਖੀ ਦਾ ਘਰ ਹੈ। ਸਮੇਂ-ਸਮੇਂ ਤੇ ਗੈਸਾਂ ਦੇ ਨਿਕਾਸ ਦੇ ਬਾਵਜੂਦ, ਮਾਉਂਟ ਇਜੇਨ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana